ਕੈਟਰੀਨਾ ਨੇ ਵਰਲਡ ਚੈਂਪੀਅਨਸ਼ਿਪ ਦੇ ਹੈਪਟੈਥਲੋਨ ਮੁਕਾਬਲੇ 'ਚ ਆਪਣੇ ਨਾਂ ਕੀਤਾ ਸੋਨ ਤਮਗਾ

10/04/2019 11:17:45 AM

ਸਪੋਰਸਟ ਡੈਸਕ— ਬ੍ਰਿਟੇਨ ਦੀ ਕੈਟਰੀਨਾ ਜਾਨਸਨ-ਥਾਮਸਨ ਨੇ ਵੀਰਵਾਰ ਨੂੰ ਇੱਥੇ ਵਰਲਡ ਚੈਂਪੀਅਨਸ਼ਿਪ ਦੀ ਹੈਪਟੈਥਲੋਨ ਮੁਕਾਬਲੇ 'ਚ ਸੋਨ ਤਮਗਾ ਆਪਣੀ ਝੋਲੀ 'ਚ ਪਾਇਆ। 26 ਸਾਲਾਂ ਦੀ ਬ੍ਰਿਟੀਸ਼ ਸਟਾਰ ਨੇ ਮੌਜੂਦਾ ਵਰਲਡ ਅਤੇ ਓਲਪਿੰਕ ਚੈਂਪੀਅਨ ਨਫੀਸਾਟੋਓ ਥਿਯਾਮ ਨੂੰ ਪਿੱਛੇ ਛੱਡਦੀ ਹੋਈ ਪਹਿਲਾ ਸਥਾਨ ਹਾਸਲ ਕੀਤਾ। ਕੈਟਰੀਨਾ ਨੇ ਸੱਤ ਮੁਕਾਬਲਿਆਂ 'ਚ 6981 ਅੰਕ ਲਏ, ਜਦ ਕਿ ਬੈਲਜੀਅਮ ਦੀ ਨਫੀਸਾਟੋਓ ਨੇ 6677 ਅੰਕ ਨਾਲ ਚਾਂਦੀ ਤਮਗਾ ਜਦ ਕਿ ਆਸਟ੍ਰੀਆ ਦੀ ਵੇਰੇਨਾ ਪ੍ਰੇਨਰ ਨੇ 6500 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ।PunjabKesariਉਥੇ ਹੀ ਸਾਲਵਾ ਇਡ ਨਾਸੇਰ ਨੇ 400 ਮੀਟਰ ਮੁਕਾਬਲੇ 'ਚ ਸੋਨ ਤਮਗਾ ਜਿੱਤ ਕੇ ਸਨਸਨੀ ਫੈਲਾ ਦਿੱਤੀ। ਜਿਨ੍ਹਾਂ ਨੇ 48.18 ਸੈਕਿੰਡ ਨਾਲ ਇਤਿਹਾਸ 'ਚ ਤੀਜਾ ਸਭ ਤੋਂ ਤੇਜ ਸਮਾਂ ਕੱਢਿਆ। ਇਸ ਤਰ੍ਹਾਂ ਨਾਸੇਰ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸ਼ੋਨਾਏ ਮਿਲਰ ਯੂਈਬੀ ਨੂੰ ਪਿੱਛੇ ਛੱਡ ਪਹਿਲੇ ਸਥਾਨ 'ਤੇ ਰਹੀ।


Related News