ਕਸ਼ਯਪ ਜਾਪਾਨ ਓਪਨ ਦੇ ਕੁਆਲੀਫਿਕੇਸ਼ਨ ''ਚ ਹਾਰਿਆ

09/20/2017 5:25:25 AM

ਟੋਕੀਓ— ਭਾਰਤ ਦੇ ਪਰੂਪੱਲੀ ਕਸ਼ਯਪ ਨੂੰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਲੀਫਿਕੇਸ਼ਨ ਦੇ ਦੂਜੇ ਦੌਰ ਵਿਚ ਮੰਗਲਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ।
ਕਸ਼ਯਪ ਨੇ ਪਿਛਲੇ ਹਫਤੇ ਕੋਰੀਆ ਓਪਨ ਵਿਚ ਕੁਆਲੀਫਿਕੇਸ਼ਨ ਤੋਂ ਮੁੱਖ ਡਰਾਅ ਵਿਚ  ਜਗ੍ਹਾ ਬਣਾਈ ਸੀ ਪਰ ਜਾਪਾਨ ਓਪਨ ਵਿਚ ਉਸ ਦੀ ਚੁਣੌਤੀ ਕੁਆਲੀਫਿਕੇਸ਼ਨ ਵਿਚ ਹੀ ਖਤਮ ਹੋ ਗਈ। ਕਸ਼ਯਪ ਨੇ ਪਹਿਲੇ ਰਾਊਂਡ ਵਿਚ ਡੈੱਨਮਾਰਕ ਦੇ ਐਮਿਲ ਹੋਸਟ ਨੂੰ 36 ਮਿੰਟ ਵਿਚ 21-15, 21-14 ਨਾਲ ਹਰਾਇਆ ਪਰ ਦੂਜੇ ਰਾਊਂਡ ਵਿਚ ਉਹ ਜਾਪਾਨ ਦੇ ਯੂ ਇਗਾਰਾਸ਼ੀ ਤੋਂ 3 ਸੈੱਟਾਂ ਦੇ ਸੰਘਰਸ਼ ਵਿਚ ਹਾਰ ਗਿਆ। ਜਾਪਾਨੀ ਖਿਡਾਰੀ ਨੇ ਇਹ ਮੈਚ 1 ਘੰਟਾ 5 ਮਿੰਟ ਵਿਚ 21-11, 18-21, 21-14 ਨਾਲ ਜਿੱਤਿਆ।