ਕਸ਼ਮੀਰ ਦੀ ਆਫਰੀਨ ਹੈਦਰ ਨੇ ਤਾਈਕਵਾਂਡੋ ''ਚ ਦੇਸ਼ ਦਾ ਨਾਂ ਕੀਤਾ ਰੌਸ਼ਨ

04/01/2022 3:39:19 PM

ਸ਼੍ਰੀਨਗਰ- ਕੌਮਾਂਤਰੀ ਪੱਧਰ 'ਤੇ ਤਾਈਕਵਾਂਡੋ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਆਫਰੀਨ ਹੈਦਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਸ਼ਮੀਰ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਕਸ਼ਮੀਰ 'ਚ ਇਨ੍ਹਾਂ ਦਿਨਾਂ 'ਚ ਯੁਵਾ ਮਾਰਸ਼ਲ ਆਰਟਸ ਦੇ ਵੱਖ-ਵੱਖ ਤਰੀਕਿਆਂ ਨੂੰ ਸਿੱਖ ਰਹੇ ਹਨ ਜਦਕਿ ਆਫਰੀਨ ਨੇ ਇਸ ਦੇ ਰਵਾਇਤੀ ਤਰੀਕੇ ਨੂੰ ਹੀ ਅਪਣਾਇਆ। ਉਸ ਨੇ ਨਾ ਸਿਰਫ਼ ਇਸ ਨੂੰ ਸਿਖਿਆ ਸਗੋਂ ਕੌਮਾਂਤਰੀ ਪੱਧਰ 'ਤੇ ਆਯੋਜਿਤ ਚੈਂਪੀਅਨਸ਼ਿਪ 'ਚ ਹਿੱਸਾ ਵੀ ਲਿਆ। ਇਹ ਪ੍ਰਤੀਯੋਗਿਤਾ ਵਰਲਡ ਤਾਈਕਵਾਂਡੋ ਐਸੋਸੀਏਸ਼ਨ ਨੇ ਆਯੋਜਿਤ ਕੀਤੀ ਸੀ।

ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਨੇ ਤ੍ਰੇਲ ਨੂੰ ਦੱਸਿਆ ਹਾਰ ਦੀ ਵੱਡੀ ਵਜ੍ਹਾ, ਖ਼ਰਾਬ ਫੀਲਡਿੰਗ ਕਾਰਨ ਵੀ ਹੋਏ ਤਲਖ਼

ਆਫਰੀਨ ਨੇ ਜੀ2 ਪੱਧਰ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲਿਆ। ਇਨ੍ਹਾਂ 'ਚ ਮੁੱਖ ਤੌਰ 'ਤੇ ਵੱਡੇ ਘਰਾਂ ਦੇ ਖਿਡਾਰੀ ਹੀ ਹਿੱਸਾ ਲੈਂਦੇ ਸਨ। ਇਸ 'ਚ ਪਰਫਾਰਮੈਂਸ ਦੇ ਹਿਸਾਬ ਨਾਲ ਰੈਂਕ ਤੈਅ ਹੁੰਦੇ ਹਨ। ਆਫਰੀਨ ਨੇ ਈਰਾਨ ਦੇ ਤਹਿਰਾਨ 'ਚ ਆਯੋਜਿਤ ਜੀ2 ਪੱਧਰ ਦੀਆਂ ਬੈਕ ਟੂ ਬੈਕ ਪ੍ਰਤੀਯੋਗਿਤਾਵਾਂ 'ਚ ਹਿੱਸਾ ਲਿਆ। ਆਫਰੀਨ 62 ਕਿਲੋਗ੍ਰਾਮ ਦੇ ਵਰਗ 'ਚ ਖੇਡੀ ਤੇ ਭਾਰਤ ਦੀ ਨੰਬਰ ਇਕ ਰੈਂਕਿੰਗ 'ਚ ਹੈ ਜਦਕਿ ਵਿਸ਼ਵ ਪੱਧਰ 'ਤੇ ਉਸ ਦਾ ਰੈਂਕ 85ਵਾਂ ਹਨ। ਉਹ ਕਹਿੰਦੀ ਹੈ, ਵਿਸ਼ਵ ਪੱਧਰ 'ਤੇ ਆਪਣੇ ਰੈਂਕ 'ਚ ਸੁਧਾਰ ਨਾਲ ਮੈਂ ਖ਼ੁਸ਼ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh