ਪ੍ਰਿਟੀ ਜ਼ਿੰਟਾ ਦੇ ਖੇਮੇ ''ਚ ਪਹੁੰਚਿਆ ਕਸ਼ਮੀਰ ਦਾ ''ਕ੍ਰਿਸ ਗੇਲ'', ਜੜਦਾ ਹੈ 100-100 ਮੀਟਰ ਲੰਬੇ ਛੱਕੇ

01/30/2018 10:09:52 AM

ਨਵੀਂ ਦਿੱਲੀ, (ਬਿਊਰੋ)— ਜੰਮੂ ਕਸ਼ਮੀਰ ਦੇ ਸਰਵਸ਼੍ਰੇਸ਼ਠ ਕ੍ਰਿਕਟਰ ਪਰਵੇਜ਼ ਰਸੂਲ ਅਤੇ ਮੱਧ ਗਤੀ ਦੇ ਗੇਂਦਬਾਜ਼ ਉਮਰ ਨਜ਼ੀਰ ਆਈ.ਪੀ.ਐੱਲ. ਨਿਲਾਮੀ 'ਚ ਨਹੀਂ ਵਿਕ ਸਕੇ, ਜਦਕਿ ਮਨਜ਼ੂਰ ਅਹਿਮਦ ਡਾਰ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ 'ਚ ਪ੍ਰਵੇਸ਼ ਮਿਲਿਆ, ਜਿਸ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ ਰੁਪਏ 'ਚ ਖਰੀਦਿਆ ਹੈ। ਮਨਜ਼ੂਰ ਨੇ ਖੁਦ ਇਕ ਇੰਟਰਵਿਊ 'ਚ ਕਿਹਾ ਸੀ, ''ਮੇਰਾ ਟੀਚਾ ਫਿਲਹਾਲ ਆਈ.ਪੀ.ਐੱਲ. ਹੀ ਹੈ।''

24 ਸਾਲਾ ਮਨਜ਼ੂਰ ਅਹਿਮਦ ਡਾਰ ਕਸ਼ਮੀਰ ਦੇ ਹਨ ਅਤੇ ਸਿਰਫ ਕ੍ਰਿਕਟ ਹੀ ਨਹੀਂ ਮਨਜ਼ੂਰ ਇਕ ਵੇਟਲਿਫਟਰ, ਇਕ ਕਬੱਡੀ ਖਿਡਾਰੀ, ਕਲਾਕਾਰ (ਲਕੜੀ ਨਾਲ ਸਾਮਾਨ ਬਣਾਉਣਾ) ਅਤੇ ਸਕਿਓਰਿਟੀ ਗਾਰਡ ਵੀ ਹਨ। ਮਨਜ਼ੂਰ ਦਾ ਨਾਂ ਕ੍ਰਿਕਟ 'ਚ 100 ਮੀਟਰ ਸਿਕਸਰਮੈਨ ਦੇ ਨਾਂ ਨਾਲ ਕਾਫੀ ਧਮਾਲ ਮਚਾ ਰਿਹਾ ਹੈ। ਮਨਜ਼ੂਰ ਦੇ ਕੋਚ ਅਬਦੁਲ ਕਿਊਮ ਕਹਿੰਦੇ ਹਨ, '' ਮਨਜ਼ੂਰ ਮਿਸਟਰ 100 ਮੀਟਰ ਸਿਕਸਰਮੈਨ ਹੈ। ਉਹ ਗੇਂਦ ਨੂੰ ਸਹੀ ਅਰਥਾਂ 'ਚ ਅਸਮਾਨ ਦਿਖਾਉਂਦਾ ਹੈ। ਪਿਛਲੇ ਸਾਲ ਪੰਜਾਬ ਦੇ ਲਈ ਇਕ ਮੈਚ 'ਚ ਉਸ ਨੇ ਕੁÎਝ ਛੱਕੇ ਵੀ ਲਗਾਏ ਸਨ, ਜੋ 100 ਮੀਟਰ ਤੋਂ ਜ਼ਿਆਦਾ ਦੂਰ ਗਏ ਸਨ। ਉਹ ਕਾਫੀ ਟੈਲੰਟਡ ਹੈ ਅਤੇ ਖ਼ੂਬ ਲੰਬੇ-ਲੰਬੇ ਛੱਕੇ ਮਾਰਦਾ ਹੈ।''

ਮਨਜ਼ੂਰ ਵੈਸਟਇੰਡੀਜ਼ ਦੇ 'ਸਿਕਸਰ ਕਿੰਗ' ਕ੍ਰਿਸ ਗੇਲ ਦੀ ਤਰ੍ਹਾਂ ਲੰਬੇ ਕੱਦ ਦੇ ਮਨਜ਼ੂਰ ਗਠੀਲੇ ਸਰੀਰ ਦੇ ਹਨ। 6 ਫੁੱਟ 2 ਇੰਚ ਲੰਬੇ ਮਨਜ਼ੂਰ ਦਾ ਵਜ਼ਨ 84 ਕਿਲੋਗ੍ਰਾਮ ਹੈ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਛੇੜਦੇ ਹੋਏ ਦੇ ਹੱਥਾਂ ਨੂੰ ਛੂੰਹਦੇ ਹਨ ਅਤੇ ਜ਼ੋਰ ਨਾਲ ਬੋਲਦੇ ਹਨ 'ਪਾਂਡਵ'। ਇਸ ਦਾ ਮਤਲਬ ਹੈ ਕਿ ਉਹ ਪਾਂਡਵ ਭਰਾਵਾਂ ਦੀ ਤਰ੍ਹਾਂ ਮਜ਼ਬੂਤ ਵਿਅਕਤੀ ਹੈ। ਇਸ ਤਰ੍ਹਾਂ ਉਨ੍ਹਾਂ ਦਾ ਨਿਕਨੇਮ ਹੀ 'ਪਾਂਡਵ' ਪੈ ਗਿਆ ਹੈ। 

ਸ਼ਰਮੀਲੇ ਸੁਭਾਅ ਦੇ ਮਨਜ਼ੂਰ ਬੱਲੇਬਾਜ਼ੀ ਦੇ ਨਾਲ ਮੱਧਮ ਗਤੀ ਦੀ ਗੇਂਦਬਾਜ਼ੀ ਵੀ ਕਰਦੇ ਹਨ। ਨਿਮਰ ਸੁਭਾਅ ਦੇ ਮਨਜ਼ੂਰ ਇਕ ਗਰੀਬ ਪਰਿਵਾਰ ਤੋਂ ਆਉਂਦੇ ਹਨ। ਉਹ ਬਾਂਦੀਪੋਰਾ ਜ਼ਿਲੇ ਦੇ ਸੋਨਾਵਾਰੀ ਤੋਂ ਸਬੰਧ ਰਖਦੇ ਹਨ। ਉਨ੍ਹਾਂ ਦੇ ਪਿਤਾ ਇਕ ਮਜ਼ਦੂਰ ਹੈ, ਜੋ ਦੋ ਵਕਤ ਦੀ ਰੋਟੀ ਦੇ ਲਈ ਸਖਤ ਮਿਹਨਤ ਕਰਦੇ ਹਨ। ਚਾਰ ਬੱਚਿਆਂ 'ਚ ਸਭ ਤੋਂ ਵੱਡੇ ਮਨਜ਼ੂਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਹੈ, ਫਿਰ ਵੀ ਉਹ ਨਿਰਾਸ਼ ਨਹੀਂ ਹੈ। 

ਹਾਲਾਂਕਿ ਕਮਾਈ ਦੇ ਲਈ ਉਨ੍ਹਾਂ ਨੂੰ ਕਈ ਵਾਰ ਕ੍ਰਿਕਟ ਨੂੰ ਤਿਆਗਣਾ ਪੈਂਦਾ ਹੈ। ਹਾਰਡ ਹੀਟਿੰਗ ਬੈਟਸਮੈਨ ਮਨਜ਼ੂਰ ਸਕਿਓਰਿਟੀ ਗਾਰਡ ਦੇ ਰੂਪ 'ਚ ਵੀ ਕੰਮ ਕਰ ਚੁੱਕਾ ਹੈ ਅਤੇ ਵੁਡ ਕ੍ਰਾਫਟਸਮੈਨ ਦੇ ਰੂਪ 'ਚ ਵੀ। ਹਾਲਾਂਕਿ ਜਦੋਂ ਤੋਂ ਉਹ ਕ੍ਰਿਕਟ 'ਚ ਛੱਕੇ ਲਗਾਉਣ ਦੇ ਲਈ ਲੋਕਪ੍ਰਿਯ ਹੋਏ ਹਨ, ਉਨ੍ਹਾਂ ਦੀ ਸਥਿਤੀ ਵੀ ਕੁਝ ਬਿਹਤਰ ਹੋਈ ਹੈ। ਕਈ ਵਾਰ ਸਥਾਨਕ ਟੀਮਾਂ ਉਨ੍ਹਾਂ ਨੂੰ ਪੈਸਾ ਦੇ ਕੇ ਆਪਣੇ ਲਈ ਖੇਡਣ ਲਈ ਬੁਲਾਉਂਦੀਆਂ ਹਨ।