ਫੈਸਟੀਵਲ ਆਫ ਸਪੀਡ ''ਚ ਦਿਸੇਗਾ ਕਾਰਤੀਕੇਅਨ ਤੇ ਗਿੱਲ ਦਾ ਜਲਵਾ

11/17/2019 4:21:25 PM

ਨਵੀਂ ਦਿੱਲੀ : ਭਾਰਤੀ ਮੋਟਰ ਸਪੋਰਟਸ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਦੇ ਪਹਿਲੇ ਐੱਫ-1 ਚਾਲਕ ਨਾਰਾਇਣ ਕਾਰਤੀਕੇਅਨ ਤੋਂ ਲੈ ਕੇ ਦੇਸ਼ ਦੇ ਮੋਹਰੀ ਰੈਲੀ ਚਾਲਕ ਗੌਰਵ ਗਿੱਲ ਤੇ ਕਈ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਚੁੱਕੇ ਅਨੰਦਿਤ ਰੈਡੀ ਇਸ ਮਹੀਨੇ ਹੋਣ ਵਾਲੇ ਜੇ. ਕੇ. ਟਾਇਰ ਫੈਸਟੀਵਲ ਆਫ ਸਪੀਡ (ਜੇ. ਕੇ. ਐੱਫ. ਓ. ਐੱਸ.) ਲਈ ਗ੍ਰੇਟਰ ਨੋਇਡਾ ਸਥਿਤ ਬੁੱਧ ਇੰਟਰਨੈਸ਼ਨਲ ਸਰਕਟ 'ਤੇ ਇਕੱਠੇ ਹੋਣਗੇ।

ਆਪਣੀ ਤਰ੍ਹਾਂ ਦਾ ਪਹਿਲਾ ਸਪੋਰਟਸ ਐਕਟ੍ਰਾਵੇਗੋਂਜਾ ਫੈਸਟੀਵਲ ਆਫ ਸਪੀਡ ਵਿਚ ਐਕਸ-1 ਫਾਰਮੂਲਾ ਰੇਸਿੰਗ ਕਰਾਸ, ਐੱਲ. ਜੀ. ਬੀ. ਫਾਰਮੂਲਾ 4 ਕਰਾਸ, 100 ਤੇ 600 ਸੀ. ਸੀ. ਸੁਪਰ ਬਾਈਕਸ, ਗਿਕਸਰ ਕੱਪ ਤੇ ਕਈ ਹੋਰ ਤਰ੍ਹਾਂ ਦੀਆਂ ਕੈਟਾਗਰੀਆਂ ਵਿਚ ਰੇਸਾਂ ਦਾ ਆਯੋਜਨ ਹੋਵੇਗਾ।