ਕਾਰਤਿਕ ਨੇ ਕੀਤਾ ਖੁਲਾਸਾ, ਧੋਨੀ ਦੇ ਲਈ ਮੇਰੀ ਟੀਮ ਨੇ ਕੀਤਾ ਮੇਰੇ ਨਾਲ ਧੋਖਾ

04/23/2020 4:57:45 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਜਦੋਂ ਸ਼ੁਰੂ ਹੋਈ ਸੀ, ਤਾਂ ਅਜਿਹੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਕਿ ਕੁਝ ਵੱਡੇ ਨਾਂ ਆਪਣੀ-ਆਪਣੀ ਘਰੇਲੂ ਫ੍ਰੈਂਚਾਈਜ਼ੀਆਂ ਵੱਲੋਂ ਖੇਡਣਗੇ। ਹੋਇਆ ਵੀ ਅਜਿਹਾ ਹੀ, ਸੌਰਵ ਗਾਂਗੁਲੀ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ, ਸਚਿਨ ਤੇਂਦੁਲਕਰ ਮੁੰਬਈ ਇੰਡੀਅਨਜ਼, ਵਰਿੰਦਰ ਸਹਿਵਾਗ ਦਿੱਲੀ ਡੇਅਰਡੇਵਿਲਜ਼ ਦਾ ਹਿੱਸਾ ਬਣੇ। ਪਰ ਕੁਝ ਨਾਂ ਅਜਿਹੇ ਵੀ ਸੀ ਜਿਨ੍ਹਾਂ ਨੂੰ ਆਪਣੀ ਘਰੇਲੂ ਟੀਮ ਵਿਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ ਅਤੇ ਉਨ੍ਹਾਂ ਵਿਚੋਂ ਸਭ ਤੋਂ ਅੱਗੇ ਦਿਨੇਸ਼ ਕਾਰਤਿਕ ਦਾ ਨਾਂ ਆਉਂਦਾ ਹੈ। ਤਾਮਿਲਨਾਡੂ ਦੇ ਇਸ ਖਿਡਾਰੀ ਦੀ ਜਗ੍ਹਾ ਚੇਨਈ ਸੁਪਰ ਕਿੰਗਜ਼ ਨੇ ਰਾਂਚੀ ਦੇ ਮਹਿੰਦਰ ਸਿੰਘ ਧੋਨੀ ਨੂੰ ਤਵੱਜੋ ਦਿੱਤੀ ਅਤੇ ਇਹ ਚੀਜ਼ ਕਾਰਤਿਕ ਦੇ ਲਈ ਦਿਲ ਤੋੜਨ ਵਰਗੀ ਸੀ। 2008 ਵਿਚ ਛੋਟੇ ਫਾਰਮੈਟ ਵਿਚ ਤਾਮਿਲਨਾਡੂ ਵੱਲੋਂ ਕਾਰਤਿਕ ਇਕਲੌਤਾ ਵੱਡਾ ਨਾਂ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਅੱਜ ਵੀ ਉਸ ਨੂੰ ਚੇਨਈ ਸੁਪਰ ਕਿੰਗਜ਼ ਦੇ ਬੁਲਾਵੇ ਦੀ ਉਡੀਕ ਹੈ। 

PunjabKesari

ਦਿਨੇਸ਼ ਕਾਰਤਿਕ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਚੇਨਈ ਸੁਪਰ ਕਿੰਗਜ਼ ਉਸ ਨੂੰ ਮੌਕਾ ਦੇਵੇਗੀ। ਬਸ ਕਪਤਾਨੀ ਨੂੰ ਲੈ ਕੇ ਉਹ ਯਕੀਨੀ ਨਹੀਂ ਸੀ।ਉਸ ਨੇ ਕਿਹਾ ਕਿ ਸਾਲ 2008 ਦੀ ਨੀਲਾਮੀ ਦੌਰਾਨ ਉਹ ਆਸਟਰੇਲੀਆ ਦੌਰੇ 'ਤੇ ਸੀ ਅਤੇ ਉਸ ਸਮੇਂ ਤਾਮਿਲਨਾਡੂ ਵੱਲੋਂ ਇਕਲੌਤੇ ਉਹੀ ਸੀ ਜੋ ਨੈਸ਼ਨਲ ਟੀਮ ਦਾ ਹਿੱਸਾ ਸੀ। ਪਰ ਬਾਅਦ ਵਿਚ ਉਸ ਨੂੰ ਪਤਾ ਚੱਲਿਆ ਕਿ ਧੋਨੀ ਚੇਨਈ ਟੀਮ ਦੀ ਪਹਿਲੀ ਪਸੰਦ ਸੀ। ਚੇਨਈ ਨੇ ਜਦੋਂ ਧੋਨੀ ਨੂੰ ਖਰੀਦਿਆ ਤਦ ਉਸ ਸਮੇਂ ਕਾਰਤਿਕ ਉਸ ਦੇ ਕੋਲ ਬੈਠੇ ਸੀ। ਕਾਰਤਿਕ ਨੇ ਕਿਹਾ ਕਿ ਸ਼ਾਇਦ ਧੋਨੀ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਪਰ ਪਹਿਲ ਨਾ ਮਿਲਣ ਕਾਰਨ ਉਸ ਨੂੰ ਕਾਫੀ ਬੁਰਾ ਲੱਗਾ ਸੀ।

PunjabKesari


Ranjit

Content Editor

Related News