ਕਰਨਜੀਤ ਨੇ ਜੂਨੀਅਰ ਵਰਲਡ ਵੁਸ਼ੂ ''ਚ ਜਿੱਤਿਆ ਕਾਂਸੀ ਤਮਗਾ

07/14/2018 5:35:27 AM

ਨਵੀਂ ਦਿੱਲੀ —ਭਾਰਤ ਦੀ ਹਿਮਾ ਦਾਸ ਨੇ ਫਿਨਲੈਂਡ ਵਿਚ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਬਣਾਇਆ ਤਾਂ ਉਥੇ ਹੀ ਬ੍ਰਾਜ਼ੀਲ ਦੇ ਬ੍ਰਾਸੀਲੀਆ ਸ਼ਹਿਰ ਵਿਚ ਚੱਲ ਰਹੀ ਸੱਤਵੀਂ ਜੂਨੀਅਰ ਵਰਲਡ ਵੁਸ਼ੂ ਚੈਂਪੀਅਨਸ਼ਿਪ ਵਿਚ ਭਾਰਤ ਦੇ ਐੱਚ. ਕਰਨਜੀਤ ਸਿੰਘ ਨੇ ਕਾਂਸੀ ਤਮਗਾ ਜਿੱਤ ਲਿਆ।  ਕਰਨਜੀਤ ਨੇ 9.21 ਅੰਕ ਹਾਸਲ ਕੀਤੇ ਤੇ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ। ਅਜੇ ਕਰਨਜੀਤ ਦਾ ਇਕ ਈਵੈਂਟ ਹੋਰ ਬਾਕੀ ਹੈ, ਜਿਸ 'ਚ ਵੀ ਉਸ ਦੇ ਤਮਗਾ ਜਿੱਤਣ ਦੀ ਉਮੀਦ ਹੈ।