ਮੁਲਤਾਨ ਨੂੰ ਸੁਪਰ ਓਵਰ ''ਚ ਹਰਾ ਕੇ PSL 2020 ਦੇ ਫਾਈਨਲ ''ਚ ਪਹੁੰਚਿਆ ਕਰਾਚੀ

11/16/2020 3:10:39 AM

ਕਰਾਚੀ- ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਕਰਾਚੀ ਕਿੰਗਜ਼ ਨੇ ਮੁਲਤਾਨ ਸੁਲਤਾਂਸ ਨੂੰ ਸੁਪਰ ਓਵਰ 'ਚ ਹਰਾ ਕੇ ਪਾਕਿਸਤਾਨ ਸੁਪਰ ਲੀਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਮੁਲਤਾਨ ਨੂੰ ਅਗਲੇ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾਉਣ ਦਾ ਇਕ ਹੋਰ ਮੌਕਾ ਮਿਲੇਗਾ। ਉਸ ਨੂੰ ਪੇਸ਼ਾਵਰ ਜਾਲਮੀ ਜਾਂ ਲਾਹੌਰ ਕਲੰਦਰਸ ਨਾਲ ਖੇਡਣਾ ਹੋਵੇਗਾ।
ਆਮਿਰ ਨੇ ਸ਼ਨੀਵਾਰ ਨੂੰ ਸੁਪਰ ਓਵਰ 'ਚ ਸਿਰਫ 9 ਦੌੜਾਂ ਦਿੱਤੀਆਂ। ਦੱਖਣੀ ਅਫਰੀਕਾ ਦੇ ਰਿਲੀ ਰੋਸੋਓ ਤੇ ਇੰਗਲੈਂਡ ਦੇ ਰਵੀ ਬੋਪਾਰਾ ਉਸਦਾ ਸਾਹਮਣਾ ਨਹੀਂ ਕਰ ਸਕੇ। ਵੈਸਟਇੰਡੀਜ਼ ਦੇ ਸ਼ੇਰਫੇਨ ਰਦਰਫੋਰਡ ਨੇ ਸੋਹੇਲ ਤਨਵੀਰ ਨੂੰ ਇਕ ਛੱਕਾ ਤੇ ਇਕ ਚੌਕਾ ਲਗਾ ਕੇ ਕਰਾਚੀ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾ ਮੁਲਤਾਨ ਦੇ 7 ਵਿਕਟਾਂ 'ਤੇ 141 ਦੌੜਾਂ ਦੇ ਜਵਾਬ 'ਚ ਕਰਾਚੀ ਨੇ 8 ਵਿਕਟਾਂ 'ਤੇ 141 ਦੌੜਾਂ ਬਣਾਈਆਂ ਸਨ।


Gurdeep Singh

Content Editor

Related News