ਕਪੂਰ ਨੇ ਸਾਲ ਦਾ ਤੀਜਾ ਖਿਤਾਬ ਜਿੱਤਿਆ

12/31/2017 11:32:58 PM

ਪਟਾਇਆ— ਭਾਰਤੀ ਗੋਲਫਰ ਸ਼ਿਵ ਕਪੂਰ ਨੇ ਅੱਜ ਅੰਤ ਵਿਚ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰਦਿਆਂ ਰਾਇਲ ਕੱਪ ਟਰਾਫੀ ਆਪਣੇ ਨਾਂ ਕੀਤੀ, ਜਿਸ ਨਾਲ ਉਸ ਨੇ ਸਾਲ ਦਾ ਅੰਤ ਤੀਜਾ ਏਸ਼ੀਆਈ ਟੂਰ ਖਿਤਾਬ ਜਿੱਤ ਕੇ ਕੀਤਾ। 35 ਸਾਲਾ  ਕਪੂਰ ਨੇ ਅਪ੍ਰੈਲ ਤੱਕ ਕਰੀਬ 11 ਸਾਲਾਂ ਵਿਚ ਸਿਰਫ ਇਕ ਜਿੱਤ ਦਰਜ ਕੀਤੀ  ਤੇ ਉਸ ਨੇ ਤਦ ਤੋਂ ਅੱਠ ਮਹੀਨਿਆਂ ਦੇ ਅੰਦਰ ਤਿੰਨ ਵਾਰ ਟਰਾਫੀ ਜਿੱਤ ਲਈ।  ਕਪੂਰ ਨੇ ਆਖਰੀ  ਦੌਰ ਵਿਚ ਚਾਰ ਅੰਡਰ-67 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁਲ ਸਕੋਰ 14 ਅੰਡਰ ਰਿਹਾ। ਉਥੇ ਹੀ ਥਾਈਲੈਂਡ ਦੇ ਪ੍ਰੋਮ ਮੀਸਾਵਾਤ (70) ਦਾ ਕੁਲ ਸਕੋਰ 13 ਅੰਡਰ ਰਿਹਾ।
ਕਪੂਰ ਨੇ ਪਹਿਲਾ ਏਸ਼ੀਆਈ ਟੂਰ ਖਿਤਾਬ ਦਸੰਬਰ 2005 ਵਿਚ ਆਪਣੇ ਡੈਬਿਊ ਸੈਸ਼ਨ ਵਿਚ ਜਿੱਤਿਆ ਸੀ ਪਰ ਉਸ ਨੂੰ ਅਗਲਾ ਏਸ਼ੀਆਈ ਟੂਰ ਖਿਤਾਬ ਅਪਾਣੇ ਨਾਂ ਕਰਨ ਵਿਚ 11 ਸਾਲ ਤੇ ਚਾਰ ਮਹੀਨੇ ਲੱਗ ਗਏ। ਉਸ ਨੇ ਅਗਲੀ ਟਰਾਫੀ ਅਪ੍ਰੈਲ 2017 ਵਿਚ ਜਿੱਤੀ ਸੀ।  ਹੁਣ ਅੱਠ ਮਹੀਨੇ ਦੇ ਅੰਦਰ ਉਸ ਨੇ ਤਿੰਨ ਵਾਰ ਟਰਾਫੀ ਜਿੱਤ ਲਈ। ਇਹ ਕਪੂਰ ਦਾ ਚੌਥਾ ਏਸ਼ੀਆਈ ਟੂਰ ਤੇ ਛੇਵੇਂ ਕੌਮਾਂਤਰੀ ਖਿਤਾਬ ਹੈ। ਉਹ ਦੋ ਵਾਰ ਯੂਰਪੀਅਨ ਚੈਲੰਜ ਟੂਰ ਵੀ ਜਿੱਤ ਚੁੱਕਾ ਹੈ।