ਮੈਨੂੰ ਯਕੀਨ ਹੈ ਕਿ ਵਿਰਾਟ 1983 ਦਾ ਮੇਰਾ ਇਤਿਹਾਸ ਦੁਹਰਾਉਣਗੇ : ਕਪਿਲ ਦੇਵ

05/08/2019 4:07:25 PM

ਨਵੀਂ ਦਿੱਲੀ : ਸਾਲ 1983 ਵਿਚ ਇੰਗਲੈਂਡ ਦੀ ਜ਼ਮੀਨ 'ਤੇ ਪਹਿਲੀ ਵਾਰ ਭਾਰਤ ਨੂੰ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਕਪਿਲ ਦੇਵ ਨੂੰ ਯਕੀਨ ਹੈ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਇੰਗਲੈਂਡ ਵਿਚ ਉਨ੍ਹਾਂ ਦਾ ਇਤਿਹਾਸ ਦੁਹਰਾਉਣਗੇ। ਕਪਿਲ ਨੇ ਬੁੱਧਵਾਰ ਨੂੰ ਇਕ ਟੀਵੀ ਐਡ ਵਿਚ ਜੇਤੂਆਂ ਨੂੰ ਵਿਸ਼ਵ ਕੱਪ ਦੀ ਯਾਤਰਾ ਦਾ ਟਿਕਟ ਸੌਂਪਣ ਦੇ ਬਾਅਦ ਪੱਤਰਕਾਰਾਂ ਨਾਲ ਇਸ ਮੈਗਾ ਟੂਰਨਾਮੈਂਟ ਨੂੰ ਲੈ ਕੇ ਖੁਲ ਕੇ ਗੱਲ ਕੀਤੀ। ਇਹ ਪੁੱਛਣ 'ਤੇ ਕਿ ਜਿਸ ਤਰ੍ਹਾਂ ਉਨ੍ਹਾਂ ਨੇ 1983 ਵਿਚ ਇਤਿਹਾਸ ਬਣਾਇਆ ਸੀ ਉਸੇ ਤਰ੍ਹਾਂ ਵਿਰਾਟ ਦੀ ਟੀਮ ਇਸ ਵਾਰ ਇਤਿਹਾਸ ਬਣਾ ਸਕੇਗੀ।

ਕਪਿਲ ਨੇ ਕਿਹਾ, ''ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕੀ ਤੁਹਾਡੀ ਟੀਮ ਵਿਸ਼ਵ ਕੱਪ ਜਿੱਤ ਸਕੇਗੀ ਜਾਂ ਨਹੀਂ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਵਿਰਾਟ 1983 ਦਾ ਮੇਰਾ ਇਤਿਹਾਸ ਦੁਹਰਾਏਗਾ। ਕਪਿਲ ਨੇ ਕਿਹਾ ਕਿ ਸੈਮੀਫਾਈਨਲ ਦੀ ਚੌਥੀ ਟੀਮ ਦੇ ਸਰਪ੍ਰਾਈਜ਼ ਦੇ ਤੌਰ 'ਤੇ ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਹੋ ਸਕਦੇ ਹਨ। ਚੌਥੀ ਟੀਮ ਲਈ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵੀ ਦਾਅਵੇਦਾਰ ਹਨ। ਭਾਰਤ ਦੇ ਕੋਲ ਨੌਜਵਾਨ ਅਤੇ ਤਜ਼ਰਬੇ ਦਾ ਬਿਹਤਰੀਨ ਤਾਲਮੇਲ ਹੈ। ਟੀਮ ਖਿਡਾਰੀਆਂ ਮੁਤਾਬਕ ਬੇਹੱਦ ਸੰਤੁਲਿਤ ਹੈ ਜਿਸ ਵਿਚ 4 ਗੇਂਦਬਾਜ਼ ਅਤੇ 3 ਸਪਿਨਰ ਹਨ ਜਦਕਿ ਵਿਰਾਟ ਅਤੇ ਮਹਿੰਦਰ ਸਿੰਧ ਧੋਨੀ ਦੇ ਰੂਪ 'ਚ 2 ਬੇਹੱਦ ਤਜ਼ਰਬੇਕਾਰ ਖਿਡਾਰੀ ਹਨ।''