B'day Spcl : ਜਦੋਂ ਕਪਿਲ ਦੀ ਕਪਤਾਨੀ 'ਚ ਭਾਰਤ ਨੇ ਜਿੱਤਿਆ ਸੀ ਪਹਿਲਾ ਵਰਲਡ ਕੱਪ

01/06/2020 10:37:25 AM

ਸਪੋਰਟਸ ਡੈਸਕ— ਦੁਨੀਆ ਦੇ ਮਹਾਨ ਆਲਰਾਊਂਡਰਾਂ 'ਚੋਂ ਇਕ ਕਪਿਲ ਦੇਵ ਦਾ ਅੱਜ ਜਨਮ ਦਿਨ ਹੈ। 6 ਜਨਵਰੀ 1959 'ਚ ਚੰਡੀਗੜ੍ਹ 'ਚ ਜਨਮੇ ਕਪਿਲ ਦੇਵ ਅੱਜ 61 ਸਾਲ ਦੇ ਹੋ ਗਏ ਹਨ। ਕਪਿਲ ਦੇਵ ਨੇ ਆਪਣੇ ਕਰੀਅਰ 'ਚ ਗੇਂਦ ਅਤੇ ਬੱਲੇ ਦੋਹਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਪਿਲ ਨੇ ਕੁਲ 687 ਕੌਮਾਂਤਰੀ ਵਿਕਟਾਂ ਲਈਆਂ ਹਨ, ਜਦਕਿ ਉਨ੍ਹਾਂ ਨੇ 9037 ਦੌੜਾਂ ਵੀ ਬਣਾਈਆਂ। ਕਪਿਲ ਦੇਵ ਭਾਰਤੀ ਕ੍ਰਿਕਟ ਦੀ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਦੁਨੀਆ ਦੇ ਮਹਾਨ ਆਲਰਾਊਂਡਰਾ ਦੀ ਜਮਾਤ 'ਚ ਸ਼ਾਮਲ ਕੀਤਾ ਜਾਂਦਾ ਹੈ। 20ਵੀਂ ਸਦੀ ਦਾ ਸਾਲ 1983 ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਲਈ ਜਸ਼ਨ ਲੈ ਕੇ ਆਇਆ ਜਦੋਂ ਕਪਿਲ ਦੇਵ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ।

140 ਕਿਲੋਮੀਟਰ/ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਕਪਿਲ ਦਾ ਬੱਲੇਬਾਜ਼ੀ 'ਚ ਵੀ ਕੋਈ ਮੁਕਾਬਲਾ ਨਹੀਂ ਸੀ। 1983 ਵਿਸ਼ਵ ਕੱਪ ਦੇ ਦੌਰਾਨ ਜ਼ਿੰਬਾਬਵੇ ਦੇ ਖਿਲਾਫ ਖੇਡੀ ਗਈ 175 ਦੌੜਾਂ ਦੀ ਪਾਰੀ ਭਲਾ ਕੌਣ ਭੁੱਲ ਸਕਦਾ ਹੈ। ਪਰ ਬਦਕਿਸਮਤੀ ਨਾਲ ਉਸ ਦਿਨ ਬੀ.ਬੀ.ਸੀ. ਦੀ ਹੜਤਾਲ ਦੀ ਜਿਸ ਦੇ ਚਲਦੇ ਉਨ੍ਹਾਂ ਦੀ ਇਸ ਪਾਰੀ ਦੀ ਰਿਕਾਰਡਿੰਗ ਨਹੀਂ ਹੋ ਸਕੀ।

ਕਪਿਲ ਦੇਵ ਨੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾ ਦਿੱਤਾ ਸੀ। ਕਪਿਲ ਦੇਵ ਅਤੇ ਦਾਊਦ ਇਬ੍ਰਾਹਿਮ ਦੇ ਵਿਚਾਲੇ ਹੋਈ ਇਸ ਘਟਨਾ ਨੂੰ 'ਸ਼ਾਰਜਾਹ 'ਚ ਡ੍ਰੈਸਿੰਗ ਰੂਮ ਕਾਂਡ' ਦਾ ਨਾਂ ਵੀ ਦਿੱਤਾ ਗਿਆ। ਗੱਲ 1987 'ਚ ਸ਼ਾਰਜਾਹ 'ਚ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਏ ਆਸਟਰੇਲੀਆਈ ਕੱਪ ਦੀ ਹੈ। ਉਸ ਦੌਰਾਨ ਮੈਚ ਤੋਂ ਪਹਿਲਾਂ ਕਪਿਲ ਨੇ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾਇਆ ਸੀ।

ਅੱਜ ਕਪਿਲ ਨੂੰ ਕ੍ਰਿਕਟ ਤੋਂ ਸੰਨਿਆਸ ਲਏ ਪੂਰੇ 24 ਸਾਲ ਹੋ ਚੁੱਕੇ ਹਨ। ਅੱਜ ਦੇ ਯੁਵਾ ਕ੍ਰਿਕਟਰਾਂ ਨੇ ਭਾਵੇਂ ਕਪਿਲ ਨੂੰ ਮੈਦਾਨ 'ਤੇ ਖੇਡਦੇ ਨਹੀਂ ਦੇਖਿਆ ਹੋਵੇ ਪਰ ਹਰ ਯੁਵਾ ਕ੍ਰਿਕਟਰ ਉਨ੍ਹਾਂ ਜਿਹਾ ਬਣਨਾ ਚਾਹੁੰਦਾ ਹੈ। ਉਨ੍ਹਾਂ ਦੇ ਨਿੱਜੀ ਅੰਕੜਿਆਂ 'ਤੇ ਝਾਤ ਪਾਈਏ ਤਾਂ ਅੱਜ ਦੇ ਹਿਸਾਬ ਨਾਲ ਭਾਵੇਂ ਉਹ ਅੰਕੜੇ ਛੋਟੇ ਲਗਦੇ ਹੋਣ, ਪਰ ਉਸ ਦੌਰ 'ਚ ਇਹ ਅੰਕੜੇ ਸਰਵਸ੍ਰੇਸ਼ਠ ਹੋਇਆ ਕਰਦੇ ਸਨ। ਅੱਜ ਕਪਿਲ ਦੇਵ ਯੁਵਾ ਕ੍ਰਿਕਟਰਾਂ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਂਦੇ ਹਨ। ਕਪਿਲ ਦੇ ਕਰੀਅਰ ਦੀ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਆਪਣੇ ਕਰੀਅਰ ਦੀਆਂ 184 ਪਾਰੀਆਂ 'ਚ ਉਹ ਕਦੀ ਰਨ ਆਊਟ ਨਹੀਂ ਹੋਏ।

ਕਪਿਲ ਦੇਵ ਨੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾ ਦਿੱਤਾ ਸੀ। ਕਪਿਲ ਦੇਵ ਅਤੇ ਦਾਊਦ ਇਬ੍ਰਾਹਿਮ ਦੇ ਵਿਚਾਲੇ ਹੋਈ ਇਸ ਘਟਨਾ ਨੂੰ 'ਸ਼ਾਰਜਾਹ 'ਚ ਡ੍ਰੈਸਿੰਗ ਰੂਮ ਕਾਂਡ' ਦਾ ਨਾਂ ਵੀ ਦਿੱਤਾ ਗਿਆ। ਗੱਲ 1987 'ਚ ਸ਼ਾਰਜਾਹ 'ਚ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਏ ਆਸਟਰੇਲੀਆਈ ਕੱਪ ਦੀ ਹੈ। ਉਸ ਦੌਰਾਨ ਮੈਚ ਤੋਂ ਪਹਿਲਾਂ ਕਪਿਲ ਨੇ ਦਾਊਦ ਇਬ੍ਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਡਾਂਟ ਕੇ ਭਜਾਇਆ ਸੀ।

ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਤਾਂ ਬੇਹੱਦ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ। ਕਪਿਲ ਦੇਵ ਨੇ 1980 'ਚ ਰੋਮੀ ਭਾਟੀਆ ਨਾਲ ਲਵ ਮੈਰਿਜ ਕਰਾਈ ਸੀ। ਕਪਿਲ ਦੇਵ ਅਤੇ ਰੋਮੀ ਦੀ ਇਕ ਹੀ ਸੰਤਾਨ ਹੈ ਆਮੀਆ, ਜੋ ਉਨ੍ਹਾਂ ਦੇ ਵਿਆਹ ਦੇ ਪੂਰੇ 16 ਸਾਲ ਬਾਅਦ ਹੋਈ ਸੀ।

Tarsem Singh

This news is Content Editor Tarsem Singh