ਪੱਖਪਾਤ ਹੁੰਦਾ ਤਾਂ ਪਾਕਿਸਤਾਨ ਲਈ 10 ਸਾਲ ਨਹੀਂ ਖੇਡਦਾ ਕਨੇਰੀਆ : ਮਿਆਂਦਾਦ

12/28/2019 11:36:03 AM

ਸਪੋਰਟਸ ਡੈਸਕ— ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਦਾ ਘੱਟਗਿਣਤੀ ਹਿੰਦੂ ਭਾਈਚਾਰੇ ਨਾਲ ਪੱਖਪਾਤੀ ਵਤੀਰਾ ਹੁੰਦਾ ਤਾਂ ਦਾਨੇਸ਼ ਕਨੇਰੀਆ ਪਾਕਿਸਤਾਨ ਲਈ 10 ਸਾਲ ਤਕ ਕ੍ਰਿਕਟ ਨਹੀਂ ਖੇਡਦਾ। ਜੇਕਰ ਧਰਮ ਕੋਈ ਮੁੱਦਾ ਹੁੰਦਾ ਤਾਂ ਕੀ ਇਹ ਸੰਭਵ ਹੁੰਦਾ ਕਿ ਉਹ ਇੰਨਾ ਚਿਰ ਦੇਸ਼ ਲਈ ਖੇਡਦਾ। ਮਿਆਂਦਾਦ ਨੇ ਇਹ ਟਿੱਪਣੀ ਸ਼ੋਇਬ ਅਖਤਰ ਦੇ ਉਸ ਖੁਲਾਸੇ ਤੋਂ ਬਾਅਦ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਕੁਝ ਪਾਕਿਸਤਾਨੀ ਕ੍ਰਿਕਟਰ ਦਾਨੇਸ਼ ਕਨੇਰੀਆ ਦੇ ਨਾਲ ਇਸ ਲਈ ਖਾਣਾ ਨਹੀਂ ਖਾਂਦੇ ਸਨ ਕਿਉਂਕਿ ਉਹ ਹਿੰਦੂ ਸੀ।

PunjabKesari

ਪਾਕਿਸਤਾਨ ਦੇ ਬਚਾਅ 'ਚ ਉਤਰੇ ਮਿਆਂਦਾਦ
ਮਿਆਂਦਾਦ ਨੇ ਕਿਹਾ,' ਪਾਕਿਸਤਾਨ ਨੇ ਉਸ ਨੂੰ ਇੰਨਾ ਕੁਝ ਦਿੱਤਾ ਅਤੇ ਉਹ 10 ਸਾਲ ਤੱਕ ਟੈਸਟ ਕ੍ਰਿਕਟ ਖੇਡਿਆ। ਜੇਕਰ ਧਰਮ ਕੋਈ ਮੁੱਦਾ ਹੁੰਦਾ ਤਾਂ ਕੀ ਇਹ ਸੰਭਵ ਹੋ ਪਾਉਂਦਾ? ਪਾਕਿਸਤਾਨ ਕ੍ਰਿਕਟ ਵਿਚ ਅਸੀਂ ਕਦੇ ਧਰਮ ਨੂੰ ਲੈ ਕੇ ਪੱਖਪਾਤੀ ਵਤੀਰਾ ਨਹੀਂ ਅਪਣਾਇਆ।' ਮਿਆਂਦਾਦ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਨੇਰੀਆ ਵਿਸ਼ਵਾਸ ਕਰਨ ਲਾਇਕ ਨਹੀਂ ਹੈ ਅਤੇ ਉਹ ਪੈਸਿਆਂ ਲਈ ਕੁਝ ਵੀ ਬੋਲ ਸਕਦਾ ਹੈ। ਉਨ੍ਹਾਂ ਮੁਤਾਬਕ ਕ੍ਰਿਕਟ 'ਚ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮਿਆਂਦਾਦ ਨੇ ਕਿਹਾ, ਜਦੋਂ ਕਨੇਰੀਆ ਖੇਡ ਰਿਹਾ ਸੀ ਤੱਦ ਪਾਕਿਸਤਾਨ ਦੇ ਕੋਲ ਇਮਰਾਨ ਤਾਹਿਰ (ਜੋ ਬਾਅਦ 'ਚ ਦੱਖਣੀ ਅਫਰੀਕਾ ਲਈ ਖੇਡੇ), ਅਲੀ ਹੁਸੈਨ ਰਿਜ਼ਵੀ ਅਤੇ ਮੰਸੂਰ ਅਮਜ਼ਦ ਜਿਹੇ ਲੈੱਗ ਸਪਿਨਰਾਂ ਦੀ ਆਪਸ਼ਨ ਸੀ, ਪਰ ਉਨ੍ਹਾਂ ਦੀ ਚੋਣ ਹੋ ਗਈ। ਤਾਂ ਇਹ ਕਿਵੇਂ ਸੰਭਵ ਹੈ ਉਸ ਨੇ ਕਦੇ ਹਿੰਦੂ ਹੋਣ ਦੀ ਵਜ੍ਹਾ ਕਰਕੇ ਭੇਦਭਾਵ ਦਾ ਸਾਹਮਣਾ ਕੀਤਾ। PunjabKesari

ਪਾਕਿਸਤਾਨ ਦੇ ਪਾਬੰਦੀਸ਼ੁਦਾ ਟੈਸਟ ਲੈੱਗ ਸਪਿਨਰ ਦਾਨੇਸ਼ ਕਨੇਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਉਹ ਪਾਕਿ ਲਈ ਕ੍ਰਿਕਟ ਖੇਡਿਆ ਕਰਦੇ ਸਨ ਤੱਦ ਕੁਝ ਖਿਡਾਰੀ ਸਨ ਜੋ ਮੇਰੇ ਹਿੰਦੂ ਹੋਣ ਦੇ ਕਾਰਨ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਉਨ੍ਹਾਂ ਨੇ ਕਦੇ ਧਰਮ ਬਦਲਨ ਦੀ ਜ਼ਰੂਰਤ ਜਾਂ ਦਬਾਅ ਮਹਿਸੂਸ ਨਹੀਂ ਕੀਤਾ।PunjabKesari
ਪੀ. ਸੀ. ਬੀ. ਨੇ ਇਸ ਮਾਮਲੇ ਤੋਂ ਝਾੜਿਆ ਆਪਣਾ ਪੱਲਾ
ਉਥੇ ਹੀ ਇਸ ਮਾਮਲੇ 'ਚ ਪੀ. ਸੀ. ਬੀ. ਨੇ ਆਪਣਾ ਪੱਲਾ ਝਾੜ ਦਿੱਤਾ। ਪੀ. ਸੀ. ਬੀ. ਦੇ ਪ੍ਰਵਕਤਾ ਨੇ ਕਿਹਾ, 'ਅਖਤਰ ਅਤੇ ਕਨੇਰੀਆ ਦੋਵੇਂ ਸੰਨਿਆਸ ਲੈ ਚੁੱਕੇ ਹਨ ਅਤੇ ਸਾਡੇ ਨਾਲ ਅਨੁਬੰਧਿਤ ਨਹੀਂ ਹਨ ਇਸ ਲਈ ਉਹ ਜੋ ਚਾਹੇ ਕਰ ਸਕਦੇ ਹਨ ਅਤੇ ਕਹਿ ਸਕਦੇ ਹਨ। ਇਹ ਉਨ੍ਹਾਂ ਦੇ ਵਿਚਾਰ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਦੀ ਪੂਰੀ ਵਿਵਸਥਾ ਦੇ ਖਿਲਾਫ ਨਹੀਂ ਸਗੋਂ ਕੁਝ ਖਿਡਾਰੀਆਂ ਦੇ ਸੁਭਾਅ ਨੂੰ ਲੈ ਕੇ ਦੋਸ਼ ਲਗਾਏ ਹਨ। ਜਦੋਂ ਕਨੇਰੀਆ ਖੇਡ ਰਿਹਾ ਸੀ ਤੱਦ ਇੰਜ਼ਮਾਮ ਉਲ ਹੱਕ, ਰਾਸ਼ਿਦ ਲਤੀਫ, ਯੂਨੁਸ ਖਾਨ ਅਤੇ ਮੁਹੰਮਦ ਯੂਸੁਫ ਪਾਕਿਸਤਾਨ ਦੇ ਕਪਤਾਨ ਰਹੇ ਸਨ। ਅਖਤਰ ਅਤੇ ਕਨੇਰੀਆ ਨੇ ਜੋ ਕੁਝ ਕਿਹਾ, ਇਸ 'ਤੇ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ 'ਚ ਬੋਰਡ ਨੂੰ ਕਿਉਂ ਸ਼ਾਮਲ ਹੋਣਾ ਚਾਹੀਦਾ ਹੈ।'


Related News