ਜ਼ਖਮੀ ਵਿਲੀਅਮਸਨ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ, ਇਹ ਖਿਡਾਰੀ ਕਰੇਗਾ ਕਪਤਾਨੀ

10/25/2019 4:22:10 PM

ਸਪੋਰਸਟ ਡੈਸਕ— ਵਰਲਡ ਚੈਂਪੀਅਨ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਰੈਗੂਲਰ ਕਪਤਾਨ ਕੇਨ ਵਿਲੀਅਮਸਨ ਪਿੱਠ ਦੀ ਸੱਟ ਦੇ ਚੱਲਦੇ ਟੀ-20 ਸੀਰੀਜ਼ 'ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਖ਼ੁਰਾਂਟ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੂੰ ਕਮਾਨ ਸੌਂਪੀ ਗਈ ਹੈ। ਟੀਮ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਕੇਨ ਵਿਲੀਅਮਸਨ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਦੇ ਘਰੇਲੂ ਟੂਰਨਾਮੈਂਟ ਪਲੰਕਟ ਸ਼ੀਲਡ 'ਚ ਨਾਰਥਨ ਡਿਸਟ੍ਰਿਕ ਅਤੇ ਕੇਂਟਾਬਰੀ ਵਿਚਾਲੇ ਹੇਗਲੇ ਓਵਲ ਮੈਦਾਨ 'ਤੇ ਖੇਡੇ ਗਏ ਮੈਚ ਤੋਂ ਬਾਅਦ ਵਿਲੀਅਮਸਨ ਨੂੰ ਫਿੱਟਨੈਸ ਹਾਸਲ ਕਰਨ ਲਈ ਆਰਾਮ ਦਿੱਤਾ ਗਿਆ ਵਿਲੀਅਮਸਨ ਦੀ ਨਵੰਬਰ ਦੇ ਆਖਰ 'ਚ ਮਹਿਮਾਨ ਟੀਮ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਵਾਪਸੀ ਦੀ ਉਂਮੀਦ ਹੈ।
ਕੋਚ ਗੈਰੀ ਸਟੀਡ ਨੇ ਕਿਹਾ ਕਿ ਅਸੀਂ ਕੇਨ ਵਿਲੀਅਮਸਨ ਦੀ ਸੱਟ ਦਾ ਕੁੱਝ ਦਿਨਾਂ ਤੋਂ ਖਿਆਲ ਰੱਖ ਰਹੇ ਹਾਂ ਇਹ ਉਹੀ ਚੋਟ ਹੈ ਜਿਨ੍ਹੇ ਵਿਲੀਅਮਸਨ ਨੂੰ ਮਾਰਚ 'ਚ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਦੇ ਦੌਰਾਨ ਪ੍ਰੇਸ਼ਾਨ ਕੀਤਾ ਸੀ। ਸਟੀਡ ਨੇ ਕਿਹਾ, ''ਇਹ ਕੇਨ ਲਈ ਨਿਰਾਸ਼ਾਜਨਕ ਹੈ ਪਰ ਸਾਨੂੰ ਲੱਗਦਾ ਹੈ ਕਿ ਅੱਗੇ ਦੇ ਵਿਅਸਤ ਸੈਸ਼ਨ ਨੂੰ ਵੇਖਦੇ ਹੋਏ ਇਹ ਸਹੀ ਫੈਸਲਾ ਹੈ। ਸੀਰੀਜ਼ ਸ਼ੁੱਕਰਵਾਰ ਤੋਂ ਇਕ ਨਵੰਬਰ ਤੋਂ ਕਰਾਇਸਟਚਰਚ 'ਚ ਸ਼ੁਰੂ ਹੋ ਰਹੀ ਹੈ। ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਕੋਲ ਕੇਨ ਦੀ ਗੈਰ-ਮੌਜੂਦਗੀ 'ਚ ਟੀਮ ਦੀ ਕਪਤਾਨੀ ਸੰਭਾਲਣ ਲਈ ਟਿਮ ਸਾਉਦੀ ਵਰਗਾ ਖ਼ੁਰਾਂਟ ਖਿਡਾਰੀ ਹੈ।
ਟਿਮ ਸਾਉਦੀ ਪਹਿਲੀ ਵਾਰ ਨਿਊਜ਼ੀਲੈਂਡ ਦੀ ਕਪਤਾਨੀ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿਤੰਬਰ 'ਚ ਸ਼੍ਰਰੀਲੰਕਾ ਖਿਲਾਫ ਟੀ20 ਸੀਰੀਜ਼ 'ਚ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਸਾਉਦੀ ਦੀ ਕਪਤਾਨੀ 'ਚ ਸ਼੍ਰੀਲੰਕਾ ਖਿਲਾਫ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜਾ ਕੀਤਾ ਸੀ।