ਵੱਡੇ ਸ਼ਿਕਾਰ ਕਰਨ ਦੇ ਸ਼ੌਕੀਨ ਹਨ ਕੇਦਾਰ ਯਾਦਵ, ਦੇਖੋ ਰਿਕਾਰਡ

09/20/2018 1:39:48 AM

ਜਲੰਧਰ- ਏਸ਼ੀਆ ਕੱਪ ਦੇ ਤਹਿਤ ਭਾਰਤ ਤੇ ਪਾਕਿਸਤਾਨ ਵਿਚਾਲੇ ਚਲ ਰਹੇ ਮੈਚ ਦੌਰਾਨ ਪਾਕਿਸਤਾਨੀ ਬੱਲੇਬਾਜ਼ ਵੱਡਾ ਸਕੋਰ ਖੜਾ ਕਰ ਦਿੰਦੇ ਜੇਕਰ ਕੇਦਾਰ ਯਾਦਵ ਨੇ ਵਿਚਾਲੇ ਓਵਰਾਂ 'ਚ ਆ ਕੇ ਸ਼ਾਨਦਾਰ ਗੇਂਦਬਾਜ਼ੀ ਨਾ ਕੀਤੀ ਹੁੰਦੀ। ਦਰਅਸਲ ਪਾਕਿਸਤਾਨ ਟੀਮ ਦੇ ਭਾਵੇਂ ਹੀ ਪਹਿਲੇ 2 ਵਿਕਟਾਂ ਜਲਦੀ ਡਿੱਗ ਗਈਆਂ ਸਨ ਪਰ ਬਾਅਦ 'ਚ ਬਾਬਰ ਆਜ਼ਮ ਤੇ ਸ਼ੋਏਬ ਮਲਿਕ ਨੇ ਫਿਰ ਤੋਂ ਪਾਕਿਸਤਾਨ ਨੂੰ ਮੈਚ 'ਚ ਵਾਪਸੀ ਕਰਵਾ ਦਿੱਤੀ ਸੀ। ਉਸ ਸਮੇਂ ਕੇਦਾਰ ਨੇ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਹਾਸਲ ਕੀਤੀਆਂ। ਦੱਸਣਯੋਗ ਹੈ ਕਿ ਕੇਦਾਰ ਯਾਦਵ ਨੇ ਹੁਣ ਤਕ ਜੋ 19 ਵਿਕਟਾਂ (ਸ਼ਾਦਾਬ ਖਾਨ ਤਕ) ਹਾਸਲ ਕੀਤੀਆਂ ਉਨ੍ਹਾਂ 'ਚ ਜ਼ਿਆਦਾਤਰ ਵਿਕਟਾਂ ਟਾਪ ਆਰਡਰ ਬੱਲੇਬਾਜ਼ਾਂ ਦੀਆਂ ਹਨ। ਆਂਕੜੇ ਦੱਸਦੇ ਹਨ ਕਿ ਇਨ੍ਹਾਂ 19 ਵਿਕਟਾਂ 'ਚ ਕੇਦਾਰ ਨੇ 5 ਵਾਰ ਓਪਨਰਸ ਦੇ ਵਿਕਟ ਝਟਕੇ ਹਨ। ਇਸ ਤੋਂ ਬਾਅਦ ਤੀਜੇ ਨੰਬਰ ਦੇ ਬੱਲੇਬਾਜ਼ਾਂ ਲਈ 3, ਚੌਥੇ ਦੇ 2 ਤੋਂ 5ਵੇਂ ਕ੍ਰਮ ਦੇ ਬੱਲੇਬਾਜ਼ਾਂ ਨੂੰ ਉਨ੍ਹਾਂ ਨੇ 4 ਵਾਰ ਪੈਵੇਲੀਅਨ ਭੇਜੇ ਹਨ। ਆਂਕੜਿਆਂ ਤੋਂ ਸਾਫ ਹੈ ਕਿ ਕੇਦਾਰ ਯਾਦਵ ਜਦੋਂ ਵੀ ਵਿਕਟ ਹਾਸਲ ਕਰਦੇ ਹਨ ਉਨ੍ਹਾਂ ਦੇ ਵਿਕਟ ਵੱਡੇ ਬੱਲੇਬਾਜ਼ ਹੁੰਦੇ ਹਨ।


ਭਾਰਤ ਨੇ ਹਾਲਾਂਕਿ ਪਾਕਿਸਤਾਨ ਦੇ ਪਹਿਲੇ 2 ਵਿਕਟਾਂ 3 ਦੌੜਾਂ 'ਤੇ ਹੀ ਝਟਕ ਦਿੱਤੀਆਂ ਸਨ ਪਰ ਬਾਬਰ ਆਜ਼ਮ ਤੇ ਸ਼ੋਏਬ ਮਲਿਕ ਨੇ ਵਧੀਆ ਸਾਂਝੇਦਾਰੀ ਕਰ ਕੇ ਪਾਕਿਸਤਾਨ ਨੂੰ ਮਜ਼ਬੂਤ ਸਥਿਤੀ 'ਚ ਲਿਆ ਕੇ ਖੜਾ ਕੀਤਾ। ਇਸ ਤਰ੍ਹਾਂ ਦੇ ਸਮੇਂ 'ਚ ਭਾਰਤ ਲਈ ਕੇਦਾਰ ਯਾਦਵ ਸੰਕਟਮੋਚਕ ਬਣ ਕੇ ਆਏ। ਪਾਕਿਸਤਾਨ ਨੇ ਜਿਸ ਤਰ੍ਹਾਂ ਹੀ ਬਾਬਰ ਦਾ ਵਿਕਟ ਗੁਆਇਆ। ਕੇਦਾਰ ਨੇ ਇਕ-ਇਕ ਕਰ ਕੇ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ, ਆਸਿਲ ਅਲੀ ਤੇ ਸ਼ਾਦਾਬ ਖਾਨ ਨੂੰ ਸਸਤੇ 'ਚ ਪੈਵੇਲੀਅਨ ਵਾਪਸ ਕਰ ਭਾਰਤ ਨੂੰ ਫਿਰ ਤੋਂ ਮੈਚ 'ਚ ਲਿਆ ਕੇ ਖੜਾ ਕਰ ਦਿੱਤਾ।