ਨਾਂਦਲ ਟੀਮ ਬਣੀ ਕਬੱਡੀ ਟੂਰਨਾਮੈਂਟ 'ਚ ਜੇਤੂ

07/01/2019 3:29:35 PM

ਐਲਨਾਬਾਦ— ਕਬੱਡੀ ਭਾਰਤ ਦੀ ਸਭ ਤੋਂ ਹਰਮਨ ਪਿਆਰੀ ਅਤੇ ਪੁਰਾਣੀ ਖੇਡ ਹੈ। ਕਬੱਡੀ ਦੇ ਅਕਸਰ ਕਈ ਪੇਂਡੂ ਅਤੇ ਰਾਸ਼ਟਰੀ ਪੱਧਰੀ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸੇ ਲੜੀ ਤਹਿਤ ਪਿੰਡ ਕਾਸ਼ੀ ਬਾਸ 'ਚ ਤਿੰਨ ਰੋਜ਼ਾ ਨਾਈਟ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਟੂਰਨਾਮੈਂਟ 'ਚ ਹਰਿਆਣਾ ਅਤੇ ਰਾਜਸਥਾਨ ਦੀਆਂ 35 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਸ਼ੁੱਭ ਆਰੰਭ ਸਰਪੰਚ ਕ੍ਰਿਸ਼ਨ ਕੁਮਾਰ ਬਿਰਟ ਨੇ ਕੀਤਾ ਜਦਕਿ ਸਤਪਾਲ ਬਗਡੀਆ, ਸ਼ੰਕਰ ਲਾਲ, ਭੂਪ ਸਿੰਘ, ਮਾਂਗੇ ਰਾਮ ਅਅਤੇ ਸਰਪੰਚ ਸੁਰਿੰਦਰ ਸਿਹਾਗ ਮੁੱਖ ਤੌਰ 'ਤੇ ਹਾਜ਼ਰ ਸਨ। ਟੂਰਨਾਮੈਂਟ ਦੇ ਆਖ਼ਰੀ ਦਿਨ ਸਾਹਬ ਰਾਮ ਭਾਭੂ ਨੇ ਖਿਡਾਰੀਆਂ ਨੂੰ ਸਨਮਾਨਤ ਕੀਤਾ। ਫਾਈਨਲ ਮੁਕਾਬਲਾ ਨਾਂਦਲ (ਰੋਹਤਕ) ਅਤੇ ਬਰੂਵਾਲਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ 'ਚ ਨਾਂਦਲ ਦੀ ਟੀਮ ਪਹਿਲੇ ਅਤੇ ਬਰੂਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ।

Tarsem Singh

This news is Content Editor Tarsem Singh