ਦਬੋਟਾ ਨੇ ਜਿੱਤੀ ਕਬੱਡੀ ਪ੍ਰਤੀਯੋਗਿਤਾ

04/06/2019 2:10:50 PM

ਨਾਹਨ— ਦੇਸ਼ਮੇਸ਼ ਸੇਵਾ ਸੋਸਾਈਟੀ ਨਾਹਨ ਵੱਲੋਂ ਆਯੋਜਿਤ ਦੋ ਰੋਜ਼ਾ ਕਬੱਡੀ ਪ੍ਰਤੀਯੋਗਿਤਾ ਕਲ ਖਤਮ ਹੋਈ। ਚੌਗਾਨ ਮੈਦਾਨ 'ਚ ਆਯੋਜਿਤ ਦਸ਼ਮੇਸ਼ ਕਬੱਡੀ ਕੱਪ-2019 'ਚ ਉੱਤਰ ਭਾਰਤ ਦੀਆਂ ਲਗਭਗ 24 ਟੀਮਾਂ ਨੇ ਹਿੱਸਾ ਲਿਆ। ਸਮਾਪਨ 'ਤੇ ਬਤੌਰ ਮੁੱਖ ਮਹਿਮਾਨ ਕੋਣਾਰਕ ਗਰੁੱਪ ਕੰਪਨੀ ਕਾਲਾਅੰਬ ਦੇ ਡਾਇਰੈਕਟਰ ਰੁਪਿੰਦਰ ਠਾਕੁਰ ਨੇ ਸ਼ਿਰਕਤ ਕਰਦੇ ਹੋਏ ਜੇਤੂ ਖਿਡਾਰੀਆਂ ਨੂੰ ਸਨਮਾਨਤ ਕੀਤਾ। 

ਸੋਸਾਈਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਤੇ ਉਪ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਖੇਡਣਗੇ ਤਾਂ ਨਸ਼ੇ ਤੋਂ ਬਚਣਗੇ। ਨੌਜਵਾਨਾਂ ਨੂੰ ਨਾਲ ਲੈ ਕੇ ਪਹਿਲੀ ਵਾਰ ਕਬੱਡੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਹੈ। ਫਾਈਨਲ ਮੁਕਾਬਲਾ ਗਲੋਬਲ ਅਕੈਡਮੀ ਪਾਂਵਟਾ ਅਤੇ ਦਬੋਟਾ (ਨਾਲਾਗੜ੍ਹ) ਵਿਚਾਲੇ ਖੇਡਿਆ ਗਿਆ। ਇਸ 'ਚ ਦਬੋਟਾ ਨਾਲਾਗੜ੍ਹ ਦੀ ਟੀਮ ਨੇ 10 ਅੰਕਾਂ ਨਾਲ ਪਾਂਵਟਾ ਦੀ ਟੀਮ ਨੂੰ ਪਛਾੜਦੇ ਹੋਏ ਪ੍ਰਤੀਯੋਗਿਤਾ 'ਤੇ ਕਬਜ਼ਾ ਜਮਾਇਆ।

Tarsem Singh

This news is Content Editor Tarsem Singh