35ਵਾਂ ਅੰਡਰ-20 ਪੰਜਾਬ ਕਬੱਡੀ ਟੂਰਨਾਮੈਂਟ ਸ਼ੁਰੂ

09/06/2018 10:10:47 AM

ਗੁਰੂਹਰਸਹਾਏ— ਸ਼ਹਿਰ ਦੇ ਗੁਰੂ ਰਾਮਦਾਸ ਸਟੇਡੀਅਮ ਵਿਚ 35ਵਾਂ ਅੰਡਰ-20 ਪੰਜਾਬ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਇਸ ਵਿਚ 22 ਜ਼ਿਲਿਆਂ ਵਿਚੋਂ 82 ਟੀਮਾਂ ਦੇ 20 ਸਾਲ ਤੋਂ ਘੱਟ ਉਮਰ ਵਾਲੇ ਖਿਡਾਰੀ (ਲੜਕੇ-ਲੜਕੀਆਂ) ਨੇ ਭਾਗ ਲਿਆ। ਅੱਜ ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਦੇ ਬੇਟੇ ਹੀਰਾ ਸੋਢੀ ਨੇ ਕੀਤਾ। ਇਸ ਵਿਚ ਹਿੱਸਾ ਲੈ ਰਹੇ ਖਿਡਾਰੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਹਨ। ਟੂਰਨਾਮੈਂਟ ਦੀ ਸਮਾਪਤੀ 6 ਸਤੰਬਰ ਨੂੰ ਹੋਵੇਗੀ।

ਉਧਰ ਸ਼ਹਿਰ ਦੇ ਸਮਾਜਸੇਵੀ ਆਵਲਾ ਪਰਿਵਾਰ ਵੱਲੋਂ ਇਸ ਟੂਰਨਾਮੈਂਟ ਵਿਚ ਯੋਗਦਾਨ ਪਾਉਂਦੇ ਹੋਏ ਜ਼ਿਲਾ ਸੰਗਰੂਰ ਦੀਆਂ 25 ਦੇ ਕਰੀਬ ਕਬੱਡੀ ਖਿਡਾਰਨਾਂ ਤੇ ਉਨ੍ਹਾਂ ਦੇ ਟੀਚਰ ਤੇ ਕੋਚਾਂ ਨੂੰ ਸ਼ਹਿਰ ਦੇ ਵੱਡੇ ਗੁਰਦੁਆਰਾ ਸਾਹਿਬ ਸਿੱਖ ਸਨਾਤਮ ਧਰਮਸ਼ਾਲਾ ਵਿਚ ਠਹਿਰਾਇਆ ਗਿਆ। ਸਵੇਰ ਵੇਲੇ ਚਾਹ-ਬਿਸਕੁੱਟ, ਰਾਤ ਨੂੰ ਗਰਮ ਦੁੱਧ ਦੇ ਨਾਲ ਫਰੂਟ ਵੀ ਦਿੱਤਾ ਗਿਆ।  ਇਸ ਮੌਕੇ ਰਿੰਕੂ ਆਵਲਾ, ਨਿੱਕਾ ਆਵਲਾ, ਗੁਰਦੁਆਰਾ ਸਾਹਿਬ ਦੇ ਭਾਈ ਜਸਵੰਤ ਸਿੰਘ, ਦਿਲਜੀਤ ਸਿੰਘ, ਗੱਬਰ, ਸੋਨੂੰ, ਸਾਰੰਸ਼, ਭਗਤ ਸਿੰਘ ਆਵਲਾ ਅਤੇ ਅੰਸ਼ਿਕਾ ਆਵਲਾ ਨੇ ਖੂਬ ਸੇਵਾ ਨਿਭਾਈ।