ਕਬੱਡੀ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਡੋਪ ਟੈਸਟ ਹੋਇਆ ਲਾਜ਼ਮੀ

11/21/2019 4:52:37 PM

ਸਪੋਰਟਸ ਡੈਸਕ— ਵਰਲਡ ਕਬੱਡੀ ਡਰੱਗ ਕਮੇਟੀ (ਡਬਲਿਊ. ਕੇ. ਡੀ. ਸੀ.) ਦੇ ਪ੍ਰਧਾਨ ਸੁਰਜੀਤ ਸਿੰਘ ਚੱਠਾ ਨੇ ਦੱਸਿਆ ਕਿ ਹਾਲ ਹੀ 'ਚ ਡਬਲਿਊ. ਕੇ. ਡੀ. ਸੀ.  ਦੀ ਯੂ. ਐੱਸ. ਏ. 'ਚ ਹੋਈ ਬੈਠਕ 'ਚ ਵਿਸ਼ਵ ਦੀਆਂ 11 ਕਬੱਡੀ ਫੈਡਰੇਸ਼ਨਾਂ ਦੇ ਪ੍ਰਤੀਨਿਧੀਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਕਬੱਡੀ ਖਿਡਾਰੀਆਂ ਨੂੰ 1 ਜਨਵਰੀ 2020 ਤੋਂ ਸ਼ੁਰੂ ਹੋਣ ਵਾਲੇ ਕਬੱਡੀ ਸੈਸ਼ਨ ਲਈ ਸਾਰੇ ਖਿਡਾਰੀਆਂ ਨੂੰ ਡੋਪ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਟੈਸਟ 15 ਨਵੰਬਰ ਤੋਂ 15 ਦਸੰਬਰ ਤਕ ਚੰਡੀਗੜ੍ਹ ਸਥਿਤ ਯੂ. ਐੱਸ. ਏ. ਦੀ ਕੰਪਨੀ ਕਵੇਸਟ ਦੀ ਲੈਬ 'ਚ ਕਰਾਉਣੇ ਹੋਣਗੇ। ਡੋਪ ਟੈਸਟ 'ਚ ਅਸਫਲ ਰਹੇ ਖਿਡਾਰੀ ਦੁਬਾਰਾ ਆਪਣਾ ਟੈਸਟ ਕਰਵਾ ਸਕਦਾ ਹੈ।

ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕਬੱਡੀ ਕੱਪ ਦੇ ਸਮੇਂ ਕਰਵਾਏ ਗਏ ਡੋਪ ਟੈਸਟ ਦੌਰਾਨ 18 ਫੀਸਦੀ ਖਿਡਾਰੀ ਸਟੀਅਰਾਇਡ ਦੇ ਆਦੀ ਪਾਏ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸਟੀਅਰਾਇਡ ਟੀਕੇ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੋਪ 'ਚ ਅਸਫਲ ਪਾਇਆ ਗਿਆ ਖਿਡਾਰੀ ਖੇਡ 'ਚ ਹਿੱਸਾ ਨਹੀਂ ਲੈ ਸਕੇਗਾ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਮੈਚ 'ਚ ਹਿੱਸਾ ਲੈਣ ਦੇ ਇੱਛੁਕ ਖਿਡਾਰੀ ਆਪਣਾ ਡੋਪ ਟੈਸਟ ਕਰਾ ਕੇ ਰਿਪੋਰਟ ਫੈਡਰੇਸ਼ਨ 'ਚ ਜਮ੍ਹਾ ਕਰਾਉਣ।

Tarsem Singh

This news is Content Editor Tarsem Singh