ਕਬੱਡੀ ''ਚ ਰਿਡਾਨਾ ਨੇ ਸ਼ਾਮਲੋ ਕਲਾਂ ਨੂੰ ਹਰਾ ਕੇ ਜਿੱਤੀ ਟਰਾਫੀ

01/21/2019 3:08:25 PM

ਜੁਲਾਨਾ— ਸ਼ਾਮਲੋ ਕਲਾਂ ਪਿੰਡ 'ਚ ਦੋ ਰੋਜ਼ਾ ਨੈਸ਼ਨਲ ਸਟਾਈਲ ਕਬੱਡੀ ਪ੍ਰਤੀਯੋਗਿਤਾ 'ਚ 38 ਕਿਲੋਗ੍ਰਾਮ ਭਾਰ ਵਰਗ 'ਚ ਰਿਡਾਨਾ ਪਿੰਡ ਦੀ ਟੀਮ ਨੇ ਸ਼ਾਮਲੋ ਕਲਾਂ ਪਿੰਡ ਦੀ ਟੀਮ ਨੂੰ 10 ਅੰਕਾਂ ਨਾਲ ਹਰਾ ਕੇ ਅਤੇ 30 ਕਿਲੋਗ੍ਰਾਮ ਭਾਰ ਵਰਗ 'ਚ ਨਾਂਦਲ ਪਿੰਡ ਦੀ ਟੀਮ ਨੇ ਬਰਾਹ ਖੁਰਦ ਪਿੰਡ ਦੀ ਟੀਮ ਨੂੰ ਤਿੰਨ ਅੰਕਾਂ ਦੇ ਨਾਲ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ ਅਤੇ ਟਰਾਫੀ 'ਤੇ ਕਬਜ਼ਾ ਜਮਾਇਆ।

38 ਕਿਲੋਗ੍ਰਾਮ ਭਾਰ ਵਰਗ 'ਚ ਰਿਡਾਨਾ ਦੀ ਟੀਮ ਨੇ ਬਰਾਹ ਖੁਰਦ ਦੀ ਟੀਮ ਨੂੰ 26 ਅੰਕਾਂ ਨਾਲ ਅਤੇ ਸ਼ਾਮਲੋ ਕਲਾਂ ਪਿੰਡ ਦੀ ਟੀਮ ਨੇ ਗੋਲ ਖੇੜਾ ਦੀ ਟੀਮ ਨੂੰ 13 ਅੰਕਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। 30 ਕਿਲੋਗ੍ਰਾਮ ਭਾਰ ਵਰਗ 'ਚ ਬਰਾਹ ਖੁਰਦ ਪਿੰਡ ਦੀ ਟੀਮ ਨੇ ਸ਼ਾਮਲੋ ਕਲਾਂ ਦੀ ਟੀਮ ਨੂੰ ਤਿੰਨ ਅੰਕਾਂ ਨਾਲ ਹਰਾ ਕੇ ਅਤੇ ਨਾਂਦਲ ਦੀ ਟੀਮ ਨੇ ਅਲੀਪੁਰਾ ਪਿੰਡ ਦੀ ਟੀਮ ਨੂੰ ਤਿੰਨ ਅੰਕਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ।

Tarsem Singh

This news is Content Editor Tarsem Singh