ਵੋਟਰ ਸੂਚੀ ''ਚੋਂ ਨਾਂ ਕੱਟਣ ''ਤੇ ਜਵਾਲਾ ਗੁੱਟਾ ਨੇ ਕੀਤੀ ਨਾਰਾਜ਼ਗੀ ਜ਼ਾਹਿਰ

12/07/2018 11:34:53 PM

ਨਵੀਂ ਦਿੱਲੀ : ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵੋਟ ਨਹੀਂ ਪਾ ਸਕੀ। ਦਰਅਸਲ, ਜਵਾਲਾ ਦਾ ਵੋਟਰ ਲਿਸਟ 'ਚ ਨਾਂ ਹੀ ਨਹੀਂ ਸੀ।  ਇਸ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਜਵਾਲਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਆਨਲਾਈਨ ਜਾਂਚ ਤੋਂ ਬਾਅਦ ਵੀ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਵੋਟਰ ਲਿਸਟ 'ਚੋਂ ਮੇਰਾ ਨਾਂ ਗਾਇਬ ਹੈ ।'' 
ਆਖਿਰ ਇਹ ਕਿਵੇਂ ਨਿਰਪੱਖ ਚੋਣਾਂ ਹਨ,  ਜਦੋਂ ਮੇਰਾ ਨਾਂ ਹੀ ਅਜੀਬ ਤਰੀਕੇ ਨਾਲ ਲਿਸਟ 'ਚੋਂ ਗਾਇਬ ਹੈ। ਉਥੇ ਹੀ ਜਵਾਲਾ ਦੇ ਉਕਤ ਟਵੀਟ ਤੋਂ ਬਾਅਦ ਦਿੱਲੀ ਦੇ ਸੀ. ਐੱਮ. ਕੇਜਰੀਵਾਲ ਅਤੇ ਡਿਪਟੀ ਸੀ. ਐੱਮ. ਸਿਸੋਦੀਆ ਨੇ ਵੀ ਵੋਟਰ ਲਿਸਟ 'ਚ ਜਵਾਲਾ ਗੁੱਟਾ ਦਾ ਨਾਂ ਨਾ ਹੋਣ 'ਤੇ ਸਵਾਲ ਚੁੱਕੇ ਅਤੇ ਚੋਣ ਕਮਿਸ਼ਨ ਨੂੰ ਦੋਵੇਂ ਹੱਥੀਂ ਲਿਆ।