ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਹੋ ਰਹੀ ਹੈ ਲੈਂਗਰ ਦੀ ਆਲੋਚਨਾ, ਕਿਹਾ- ਨਜ਼ਰਅੰਦਾਜ਼ ਨਹੀਂ ਕਰਾਂਗਾ

02/02/2021 4:56:20 PM

ਮੈਲਬੋਰਨ— ਭਾਰਤ ਦੇ ਹੱਥੋਂ ਆਸਟਰੇਲੀਆ ਦੀ ਟੈਸਟ ਸੀਰੀਜ਼ ’ਚ ਹਾਰ ਦੇ ਬਾਅਦ ਆਲੋਚਕਾਂ ਦੇ ਨਿਸ਼ਾਨੇ ’ਤੇ ਰਹੇ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਉਨ੍ਹਾਂ ਦੀ ਕੋਚਿੰਗ ਸ਼ੈਲੀ ਦੀ ਆਲੋਚਨਾ ਨੂੰ ‘ਚਿਤਾਵਨੀ’ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ। ਭਾਰਤੀ ਟੀਮ ਨੇ ਕਈ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਸਟਰੇਲੀਆ ਦੀ ਮਜ਼ਬੂਤ ਟੀਮ ਦੇ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ।
ਇਹ ਵੀ ਪੜ੍ਹੋ : ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਸੱਟ ਤੋਂ ਉਭਰਿਆ ਇਹ ਧਾਕੜ ਕ੍ਰਿਕਟਰ ਇੰਗਲੈਂਡ ਖ਼ਿਲਾਫ਼ ਟੀਮ ’ਚ ਕਰੇਗਾ ਵਾਪਸੀ

‘ਸਿਡਨੀ ਮਾਰਨਿੰਗ ਹੇਰਾਲਡ’ ਮੁਤਾਬਕ ਰਾਸ਼ਟਰੀ ਟੀਮ ਦੇ ਕੁਝ ਖਿਡਾਰੀ ਲੈਂਗਰ ਦੀ ਕੋਚਿੰਗ ਸ਼ੈਲੀ ਤੋਂ ਖ਼ੁਸ਼ ਨਹੀਂ ਹਨ। ਲੈਂਗਰ ਨੇ ਇਸ ਰਿਪੋਰਟ ਨੁੂੰ ਬਕਵਾਸ ਕਰਾਰ ਦਿੱਤਾ ਪਰ ਉਨ੍ਹਾਂ ਨੇ ਆਲੋਚਨਾਵਾਂ ਨੂੰ ਸ਼ਾਨਦਾਰ ਤੋਹਫ਼ੇ ਵੱਜੋਂ ਕਬੂਲ ਕੀਤਾ। ਉਨ੍ਹਾਂ ਕਿਹਾ, ‘‘ਮੈਂ ਯਕੀਨੀ ਤੌਰ ’ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਰਿਹਾ ਹਾਂ ਤੇ ਇਹ ਮੇਰੇ ਲਈ ਇਕ ਚਿਤਾਵਨੀ ਹੈ। ਜਦੋਂ ਵੀ ਮੈਂ ਆਪਣੇ ਕੋਚਿੰਗ ਕਰੀਅਰ ਦਾ ਅੰਤ ਕਰਾਂਗਾ। ਉਮੀਦ ਹੈ ਕਿ ਉਦੋਂ ਵੀ ਸਿੱਖ ਰਿਹਾ ਹੋਵਾਂਗਾ। । ਮੈਂ ਇਨ੍ਹਾਂ ਆਲੋਚਨਾਵਾਂ ਨੂੰ ਅਗਲੇ ਕੁਝ ਹਫ਼ਤੇ ਜਾਂ ਮਹੀਨਿਆਂ ਤਕ ਸ਼ਾਨਦਾਰ ਤੋਹਫ਼ੇ ਦੇ ਤੌਰ ’ਤੇ ਲਵਾਂਗਾ।’’
ਇਹ ਵੀ ਪੜ੍ਹੋ : ਕ੍ਰਿਕਟਰ ਸੁਨੀਲ ਨਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਇਸ ਸਾਬਕਾ ਸਲਾਮੀ ਬੱਲੇਬਾਜ਼ ਦੇ ਕਰਾਰ ’ਚ ਅਜੇ 18 ਮਹੀਨਿਆਂ ਦਾ ਸਮਾਂ ਬਚਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਮੇਂਟੋਰ ਉਹ ਲੋਕ ਹਨ ਜੋ ਮੇਰੇ ਨਾਲ ਸੱਚੀ ਗੱਲ ਕਰਦੇ ਹਨ ਤੇ ਮੇਰੀ ਆਲੋਚਨਾ ਕਰਨ ਤੋਂ ਨਹੀਂ ਹਿਚਕਿਚਾਉਂਦੇੇ ਹਨ। ਮੈਨੂੰ ਹਮੇਸ਼ਾ ਇਸ ਤਰ੍ਹਾਂ ਦੀ ਇਮਾਨਦਾਰ ਪ੍ਰਕਿਰਿਆ ਚਾਹੀਦੀ ਹੈ। ਹੋ ਸਕਦਾ ਹੈ ਕਿ ਕਦੀ ਮੈਨੂੰ ਇਹ ਚੰਗਾ ਨਾ ਲੱਗੇ ਪਰ ਇਹ ਕਾਫ਼ੀ ਉਪਯੋਗੀ ਹੁੰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News