ਸੁਰੱਖਿਆ 'ਚ ਸੰਨ੍ਹ : ਭਾਰਤ-ਸ਼੍ਰੀਲੰਕਾ ਮੈਚ ਦੌਰਾਨ ਉਡਿਆ 'ਜਸਟਿਸ ਫਾਰ ਕਸ਼ਮੀਰ' ਬੈਨਰ ਵਾਲਾ ਜਹਾਜ਼

07/06/2019 4:56:09 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ਨੀਵਾਰ ਨੂੰ ਹੇਡਿੰਗਲੇ ਕ੍ਰਿਕਟ ਗਰਾਊਂਡ 'ਤੇ ਚਲ ਰਹੇ ਮੈਚ ਦੇ ਦੌਰਾਨ ਸੁਰੱਖਿਆ 'ਤੇ ਸੰਨ੍ਹ ਲਗਾਉਣ ਵਾਲਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਦੋਂ 'ਕਸ਼ਮੀਰ ਲਈ ਇਨਸਾਫ' ਦੇ ਨਾਅਰੇ ਦੇ ਬੈਨਰ ਨੂੰ ਲੈ ਕੇ ਇਕ ਜਹਾਜ਼ ਮੈਦਾਨ ਦੇ ਠੀਕ ਉੱਪਰ ਤੋਂ ਉੱਡਿਆ। ਇਹ ਮੌਜੂਦਾ ਵਰਲਡ ਕੱਪ 'ਚ ਆਪਣੇ ਆਪ 'ਚ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਦੇ ਦੌਰਾਨ ਠੀਕ ਇਸੇ ਤਰ੍ਹਾਂ ਇਸੇ ਮੈਦਾਨ ਦੇ ਉੱਪਰੋਂ 'ਜਸਟਿਸ ਫਾਰ ਬਲੂਚਿਸਤਾਨ' ਦੇ ਬੈਨਰ ਨੂੰ ਲਏ ਹੈਲੀਕਾਪਟਰ ਗੁਜ਼ਰਿਆ ਸੀ।

ਭਾਰਤੀ ਟੀਮ ਸ਼ਨੀਵਾਰ ਨੂੰ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਖੇਡ ਰਹੀ ਹੈ। ਸੁਰੱਖਿਆ ਲਿਹਾਜ਼ ਨਾਲ ਇਹ ਵੱਡੀ ਸੰਨ੍ਹ ਮੰਨੀ ਜਾ ਸਕਦੀ ਹੈ। ਇਸੇ ਤਰ੍ਹਾਂ ਦੇ ਪਿਛਲੇ ਮਾਮਲੇ 'ਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕ੍ਰਿਕਟ ਦਰਸ਼ਕਾਂ ਵਿਚਾਲੇ ਇਸ ਘਟਨਾ ਦੇ ਬਾਅਦ ਝੜਪ ਹੋ ਗਈ ਸੀ ਜਿਸ 'ਚ ਪੁਲਸ ਨੂੰ ਦਖਲ ਦੇਣਾ ਪਿਆ ਸੀ। ਫਿਲਹਾਲ ਉਸ ਮਾਮਲੇ ਦੀ ਜਾਂਚ ਚਲ ਰਹੀ ਹੈ।