ਜੂਨੀਅਰ ਐਥਲੈਟਿਕਸ ਮੀਟ ''ਚ ਹੋਣਗੇ ਡੋਪ ਟੈਸਟ

11/21/2019 9:48:52 AM

ਤਿਰੂਪਤੀ—  ਰਾਸ਼ਟਰੀ ਅੰਤਰ ਜ਼ਿਲਾ ਜੂਨੀਅਰ ਐਥਲੈਟਿਕਸ ਮੀਟ 'ਚ ਪਹਿਲੀ ਵਾਰ ਐਥਲੀਟਾਂ ਨੂੰ ਡੋਪ ਟੈਸਟ 'ਚੋਂ ਗੁਜ਼ਰਨਾ ਪਵੇਗਾ। ਪ੍ਰਤੀਯੋਗਿਤਾ ਇੱਥੇ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ। ਭਾਰਤੀ ਐਥਲੈਟਿਕਸ ਮਹਾਸੰਘ ਦੀ ਇਸ ਪ੍ਰਤੀਯੋਗਿਤਾ ਦੇ 17 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ 'ਚ ਡੋਪ ਟੈਸਟ ਕੀਤੇ ਜਾਣਗੇ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਇਸ ਤਿੰਨ ਰੋਜ਼ਾ ਮੀਟ 'ਚ ਨਮੂਨੇ ਇਕੱਠੇ ਕਰਨ ਲਈ ਆਪਣੀ ਟੀਮ ਭੇਜੇਗੀ। ਮਹਾਸੰਘ ਦੇ ਪ੍ਰਧਾਨ ਆਦਿਲੇ ਸੁਮਾਰੀਵਾਲਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਯੁਵਾ ਐਥਲੀਟਾਂ 'ਚ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਅਤੇ ਸਾਫ-ਸੁਥਰੇ ਤਰੀਕੇ ਨਾਲ ਖੇਡਣ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਨਾਡਾ ਵਲੋਂ ਆਪਣੀ ਟੀਮ ਤਿਰੂਪਤੀ ਭੇਜਣ ਦੇ ਫੈਸਲੇ ਦਾ ਸਵਾਗਤ ਕੀਤਾ।

Tarsem Singh

This news is Content Editor Tarsem Singh