ਪੈਟ ਕਮਿੰਸ ''ਤੇ ਫ਼ਿਦਾ ਹੋਈ ਜੂਹੀ ਚਾਵਲਾ ਦੀ ਧੀ, ਕਿਹਾ- ਮੇਰਾ ਦਿਲ...

04/08/2022 7:12:13 PM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਖ਼ਿਲਾਫ਼ ਪੈਟ ਕਮਿੰਸ ਨੇ ਤੂਫ਼ਾਨੀ ਪਾਰੀ ਖੇਡ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਜਿੱਤ ਦਿਵਾ ਦਿੱਤਾ। ਕਮਿੰਸ ਦੀ ਇਸ ਪਾਰੀ ਦੇ ਬਾਅਦ ਸੋਸ਼ਲ ਮੀਡੀਆ 'ਤੇ ਖ਼ੂਬ ਸ਼ਲਾਘਾ ਹੋਈ। ਇੱਥੋਂ ਤਕ ਕਿ ਕੋਲਕਾਤਾ ਟੀਮ ਦੇ ਮਾਲਕ ਸ਼ਾਹਰੁਖ਼ ਖ਼ਾਨ ਨੇ ਵੀ ਕਮਿੰਸ ਦੀ ਸ਼ਲਾਘਾ ਕੀਤੇ ਬਿਨਾ ਰਹਿ ਨਹੀਂ ਸਕੇ ਤੇ ਇਸ ਲਿਸਟ 'ਚ ਇਕ ਨਾਂ ਹੋਰ ਜੁੜ ਗਿਆ ਹੈ ਤੇ ਉਹ ਜੂਹੀ ਚਾਵਲਾ ਦੀ ਧੀ ਜਾਨ੍ਹਵੀ ਮਹਿਤਾ ਦਾ।

ਇਹ ਵੀ ਪੜ੍ਹੋ : ਜੂਨੀਅਰ ਵਿਸ਼ਵ ਕੱਪ : ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ 'ਚ ਪੁੱਜਾ

ਜੂਹੀ ਚਾਵਲਾ ਦੀ ਧੀ ਜਾਨ੍ਹਵੀ ਮਹਿਤਾ ਨੇ ਕਮਿੰਸ ਦੀ ਪਾਰੀ ਦੇਖਣ ਦੇ ਬਾਅਦ ਪ੍ਰਤੀਕਿਰਿਆ ਦਿੱਤੀ ਹੈ। ਜਾਨ੍ਹਵੀ ਨੇ ਪੈਟ ਕਮਿੰਸ ਦੀ ਤਸਵੀਰ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਨੂੰ ਨਹੀਂ ਲਗਦਾ ਕਿ ਮੈਂ ਹੁਣ ਕੁਝ ਕਹਿ ਸਕਾਂਗੀ ਥੋੜ੍ਹੇ ਦਿਨਾਂ ਲਈ। ਮੈਂ ਬਿਲਕੁਲ ਹੈਰਾਨ ਹਾਂ। ਕੋਲਕਾਤਾ ਨਾਈਟ ਰਾਈਡਰਜ਼ ਤੁਸੀਂ ਮੈਨੂੰ ਦਿਲ ਦਾ ਰਿਪਲੇਸਮੈਂਟ ਭੇਜ ਸਕਦੇ ਹੋ।

ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ 'ਚ ਪੈਟ ਕਮਿੰਸ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਸਿਰਫ਼ 14 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਦਿੱਤਾ। ਆਪਣੀ ਇਸ ਪਾਰੀ ਦੇ ਦੌਰਾਨ ਕਮਿੰਸ ਨੇ 4 ਚੌਕੇ ਤੇ 6 ਛੱਕੇ ਜੜ ਦਿੱਤੇ। ਉਹ ਆਈ. ਪੀ. ਐੱਲ. 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀਆਂ ਦੀ ਲਿਸਟ 'ਚ ਕੇ. ਐੱਲ. ਰਾਹੁਲ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਆ ਗਏ ਹਨ।

ਇਹ ਵੀ ਪੜ੍ਹੋ : ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ

ਕੋਲਕਾਤਾ ਦੀ ਟੀਮ ਇਸ ਸਮੇਂ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਟੀਮ ਨੇ 4 'ਚੋਂ 3 ਮੈਚ ਜਿੱਤ ਕੇ 6 ਅੰਕ ਹਾਸਲ ਕੀਤੇ ਹਨ ਤੇ ਰਨ ਰੇਟ ਵੀ ਕਾਫ਼ੀ ਚੰਗਾ ਹੈ। ਜਦਕਿ ਦੂਜੇ ਸਥਾਨ 'ਤੇ ਲਖਨਊ ਸੁਪਰ ਜਾਇੰਟਸਕ ਦਾ ਨਾਂ ਆਉਂਦਾ ਹੈ। ਲਖਨਊ ਟੀਮ ਦੇ 6 ਅੰਕ ਹਨ ਪਰ ਰਨ ਰੇਟ 'ਚ ਫ਼ਰਕ ਕਾਰਨ ਉਹ ਕੋਲਕਾਤਾ ਤੋਂ ਪਿੱਛੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh