ਤੂਫਾਨੀ ਪਾਰੀ ਖੇਡ ਡੂਮਿਨੀ ਨੇ ਟੀ20 'ਚ ਬਣਾਇਆ ਸਭ ਤੋਂ ਤੇਜ਼ ਅਰਧ ਸੈਂਕੜੇ ਬਣਾਉਣ ਦਾ ਰਿਕਾਰਡ

09/27/2019 2:48:01 PM

ਸਪੋਰਸਟ ਡੈਸਕ— ਦੱਖਣੀ ਅਫਰੀਕਾ ਦੇ ਬੱਲੇਬਾਜ਼ ਜੇ ਪੀ ਡੂਮਨੀ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਬੀਤੇ ਦਿਨ ਵੀਰਵਾਰ ਨੂੰ ਬਾਰਬਾਡੋਸ ਟਰਾਈਡੈਂਟਸ ਲਈ ਤਿਨਬਾਗੋ ਨਾਈਟ ਰਾਈਡਰਸ ਖਿਲਾਫ ਅਰਧ ਸੈਂਕੜੇ ਵਾਲੀ ਪਾਰੀ ਖੇਡ ਇਕ ਨਵਾਂ ਰਿਕਾਰਡ ਬਣਾ ਦਿੱਤਾ। ਡੂਮਿਨੀ ਨੇ ਇਸ ਮੈਚ 'ਚ 20 ਗੇਂਦਾਂ 'ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਇਸ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਉਨ੍ਹਾਂ ਦੀ ਇਸ ਪਾਰੀ 'ਚ 4 ਚੌਕੇ ਅਤੇ 7 ਛੱਕੇ ਵੀ ਸ਼ਾਮਲ ਹਨ।PunjabKesari
ਟੀ20 ਦਾ ਸਭ ਤੋਂ ਤੇਜ਼ ਅਰਧ ਸੈਂਕੜਾ
ਜੇ ਪੀ ਡੂਮਿਨੀ ਟੀ 20 ਕ੍ਰਿਕਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾਂ ਲਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ, ਭਾਰਤ ਦੇ ਯੂਸਫ ਪਠਾਨ ਅਤੇ ਵੈਸਟਇੰਡੀਜ਼ ਦੇ ਸੁਨੀਲ ਨਰਾਇਣ ਦੇ ਨਾਂ ਵੀ 15 ਗੇਂਦਾਂ 'ਤੇ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਦਰਜ ਹੈ। ਡੂਮਿਨੀ ਇਸ ਲਿਸਟ 'ਚ ਸਾਂਝੇਤੌਰ 'ਤੇ ਚੌਥੇ ਨੰਬਰ 'ਤੇ ਆ ਗਏ ਹਨ। ਇਸ ਲਿਸਟ 'ਚ ਸਭ ਤੋਂ ਅਗੇ ਫਰਹਾਨ ਬੇਹਰਦੀਨ ਹੈ। ਇਸ ਬੱਲੇਬਾਜ਼ ਨੇ 2016 'ਚ ਮਹਿਜ਼ 14 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ।

ਯੁਵਰਾਜ ਸਿੰਘ ਦੇ ਨਾਂ ਹੈ ਇੰਟਰਨੈਸ਼ਨਲ ਰਿਕਾਰਡ
ਟੀ20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਰਿਕਾਰਡ ਭਾਰਤ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦੇ ਨਾਂ ਦਰਜ ਹੈ। 2007 ਦੇ ਟੀ20 ਵਰਲਡ ਕੱਪ ਦੌਰਾਨ ਯੁਵਰਾਜ ਨੇ ਇੰਗਲੈਂਡ ਖਿਲਾਫ ਸਿਰਫ 12 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ। ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਅਫਗਾਨਿਸਤਾਨ ਦੇ ਹਜਰਤਉੱਲਾ ਜਜਾਈ 12-12 ਗੇਂਦਾਂ 'ਤੇ ਇੰਟਰਨੈਸ਼ਲ ਟੀ20 ਅਰਧ ਸੈਂਕੜਾ ਲਾਇਆ ਹੈ।

 


Related News