ਜੋਸ਼ਨਾ ਐੱਚ.ਕੇ.ਐੱਫ.ਸੀ. ਕੌਮਾਂਤਰੀ ਸਕੁਐਸ਼ ਦੇ ਫਾਈਨਲ ''ਚ ਹਾਰੀ

09/09/2017 4:08:49 PM

ਹਾਂਗਕਾਂਗ— ਭਾਰਤ ਦੀ ਸਟਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੂੰ ਅੱਜ ਇੱਥੇ 25000 ਡਾਲਰ ਇਨਾਮੀ ਐੱਚ.ਕੇ.ਐੱਫ.ਸੀ. ਕੌਮਾਂਤਰੀ ਦੇ ਫਾਈਨਲ 'ਚ ਮਿਸਰ ਦੀ ਨੂਰ ਅਲ ਤਾਯੇਬ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। 
ਮੇਜਰ ਪੀ.ਐੱਸ.ਏ. ਵਿਸ਼ਵ ਟੂਰ ਪ੍ਰਤੀਯੋਗਿਤਾ ਦੇ ਫਾਈਨਲ 'ਚ ਅਲ ਤਾਯੇਬ ਨੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕੀਤੀ। ਮਿਸਰ ਦੀ ਸਾਬਕਾ ਰਾਸ਼ਟਰੀ ਚੈਂਪੀਅਨ ਅਤੇ ਦੁਨੀਆ ਦੀ 14ਵੇਂ ਨੰਬਰ ਦੀ ਖਿਡਾਰਨ ਅਲ ਤਾਯੇਬ ਨੇ 12ਵੇਂ ਨੰਬਰ ਦੀ ਖਿਡਾਰਨ ਜੋਸ਼ਨਾ ਨੂੰ 11-4, 11-4, 11-4 ਨਾਲ ਹਰਾ ਕੇ ਆਪਣਾ ਚੌਥਾ ਪੀ.ਐੱਸ.ਏ. ਖਿਤਾਬ ਦੇਖਿਆ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਕੱਲ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਐਨੀ ਏਯੂ ਨੂੰ ਹਰਾਇਆ ਸੀ।