ਰਾਸ਼ਟਰੀ ਰਕਵਾਸ ਚੈਂਪੀਅਨ ਬਣੇ ਜੋਸ਼ਨਾ ਤੇ ਘੋਸ਼ਾਲ

08/26/2017 6:54:20 PM

ਗ੍ਰੇਟਰ ਨੋਇਡਾ— ਜੋਸ਼ਨਾ ਚਿਨੱਪਾ ਨੇ ਅੱਜ ਇੱਥੇ ਐੱਚ. ਸੀ. ਐੱਲ. ਰਾਸ਼ਟਰੀ ਰਕਵਾਸ ਚੈਂਪੀਅਨਸ਼ਿਪ 'ਚ 15ਵੀਂ ਵਾਰ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ, ਜਦਕਿ ਸੌਰਵ ਘੋਸ਼ਾਲ ਨੇ 12 ਵਾਂ ਪੁਰਸ਼ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤਾ। ਪਿਛਲੇ ਸਾਲ ਦੀਪਿਕਾ ਪੱਲੀਕਲ ਤੋਂ ਹਾਰ ਕੇ ਖਿਤਾਬ ਗੁਆਉਣ ਵਾਲੀ ਚੋਟੀ ਦਾ ਦਰਜਾ ਪ੍ਰਾਪਤ ਚਿਨੱਪਾ ਨੇ ਇਸ ਵਾਰ ਫਿਰ ਤੋਂ ਖਿਤਾਬ ਆਪਣੇ ਨਾਂ ਕੀਤਾ।
ਫਾਈਨਲ 'ਚ ਉਸ ਨੇ ਰਾਘਵੇਂਦਰ ਨੂੰ 11-6, 8-11, 11-2, 11-4 ਨਾਲ ਹਰਾਇਆ। ਵਿਸ਼ਵ 'ਚ 14ਵੀਂ ਰੈਂਕਿੰਗ ਦੀ ਇਹ ਖਿਡਾਰੀ ਭੁਵਨੇਸ਼ਵਰੀ ਕੁਮਾਰੀ ਦੇ 16 ਰਾਸ਼ਟਰੀ ਖਿਤਾਬ ਦੇ ਰਿਕਾਰਡ ਤੋਂ ਇਕ ਕਦਮ ਪਿੱਛੇ ਹੈ। ਚਿਨੱਪਾ ਦੀ ਮੁੱਖ ਮੁਕਾਬਲੇਬਾਜ਼ ਪੱਲੀਕਲ ਨੇ ਆਖਿਰੀ ਸਮੇਂ 'ਚ ਗਿੱਟੇ 'ਚ ਸੱਟ ਕਾਰਨ ਟੂਰਨਾਮੈਂਟ 'ਚੋਂ ਨਾਂ ਵਾਪਸ ਲੈ ਲਿਆ ਸੀ।
ਵਿਸ਼ਵ 'ਚ 27ਵੇਂ ਨੰਬਰ ਦੇ ਘੋਸ਼ਾਲ ਨੇ ਪੁਰਸ਼ ਸਿੰਗਲਜ਼ ਫਾਈਨਲ 'ਚ ਮਹੇਸ਼ ਮਨਗਾਂਵਕਰ ਨੂੰ 11-8, 11-13, 11-9, 11- 6 ਨਾਲ ਹਰਾਇਆ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਦੋਵੇਂ ਵਰਗਾਂ ਦੇ ਜੇਤੂਆਂ ਨੂੰ ਬਰਾਬਰ ਐਵਾਰਡ ਰਾਸ਼ੀ ਦਿੱਤੀ ਗਈ। ਟੂਰਨਾਮੈਂਟ 'ਚ ਕੁੱਲ 11 ਲੱਖ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ, ਜਿਸ ਨਾਲ ਜੇਤੂਆਂ ਨੂੰ ਡੇਢ-ਡੇਢ ਲੱਖ ਰੁਪਏ ਦਿੱਤੇ ਗਏ।