ਫੀਬਾ ਵਿਸ਼ਵ ਕੱਪ ਕੁਆਲੀਫਾਇਰ ''ਚ ਜਾਰਡਨ ਤੋਂ ਹਾਰਿਆ ਭਾਰਤ

02/24/2018 2:58:20 PM

ਬੈਂਗਲੁਰੂ, (ਬਿਊਰੋ)— ਬਾਸਕਟਬਾਲ ਵਿਸ਼ਵ ਪੱਧਰੀ ਇਕ ਖੇਡ ਹੈ। ਬਾਸਕਟਬਾਲ ਵਿਸ਼ਵ ਦੇ ਨਾਲ-ਨਾਲ ਭਾਰਤ 'ਚ ਵੀ ਆਪਣਾ ਅਹਿਮ ਸਥਾਨ ਰਖਦੀ ਹੈ। ਇਸੇ ਦੇ ਤਹਿਤ ਭਾਰਤ ਸਮੇਤ ਵਿਸ਼ਵ 'ਚ ਬਾਸਕਟਬਾਲ ਦੀਆਂ ਕਈ ਪ੍ਰਤੀਯੋਗਿਤਾਵਾਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ 'ਚ ਫੀਬਾ ਵਿਸ਼ਵ ਕੱਪ ਦੇ ਲਈ ਏਸ਼ੀਆਈ ਕੁਆਲੀਫਾਇਰ ਮੁਕਾਬਲੇ ਖੇਡੇ ਜਾ ਰਹੇ ਹਨ। 

ਭਾਰਤੀ ਬਾਸਕਟਬਾਲ ਟੀਮ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਪਰ ਉਸ ਨੂੰ 2019 ਫੀਬਾ ਵਿਸ਼ਵ ਕੱਪ ਦੇ ਏਸ਼ੀਆਈ ਕੁਆਲੀਫਾਇਰ 'ਚ ਆਪਣੇ ਤੋਂ ਉੱਚੀ ਰੈਂਕਿੰਗ ਦੇ ਜਾਰਡਨ ਤੋਂ 88-102 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤ ਦੀ ਤਿੰਨ ਮੈਚਾਂ 'ਚ ਤੀਜੀ ਹਾਰ ਹੈ ਅਤੇ ਹੁਣ ਸਤਨਾਮ ਸਿੰਘ ਦੀ ਟੀਮ ਗਰੁੱਪ ਸੀ 'ਚ ਹੇਠਲੇ ਸਥਾਨ 'ਤੇ ਬਣੀ ਹੋਈ ਹੈ। ਭਾਰਤੀ ਟੀਮ ਹੁਣ 26 ਫਰਵਰੀ ਨੂੰ ਲੇਬਨਾਨ ਨਾਲ ਭਿੜੇਗੀ।