ਆਪਣੀ ਨਵੀਂ ਫਿਲਮ ''ਚ ਮਿਲਟਰੀ ਮੈਨ ਦਾ ਕਿਰਦਾਰ ਨਿਭਾਉਣਗੇ ਜਾਨ ਸੀਨਾ

06/07/2018 8:26:05 PM

ਨਵੀਂ ਦਿੱਲੀ (ਬਿਊਰੋ)— ਪ੍ਰੋਫੈਸ਼ਨਲ ਰੈਸਲਿੰਗ ਤੋਂ ਫਿਲਮ ਇੰਡਸਟਰੀ 'ਚ ਵੀ ਨਾਮ ਬਣਾ ਚੁੱਕੇ ਜਾਨ ਸੀਨਾ ਆਪਣੀ ਨਵੀਂ ਫਿਲਮ 'Bumblebee' 'ਚ ਇਕ ਮਿਲਟਰੀ ਮੈਨ ਦਾ ਕਿਰਦਾਰ ਨਿਭਾ ਰਹੇ ਹਨ। ਟ੍ਰਾਂਸਫਾਰਮਰਸ ਫ੍ਰੈਂਚਾਈਜ਼ੀ ਨੇ ਫਿਲਮ ਦਾ ਟ੍ਰੇਲਰ 5 ਜੂਨ ਨੂੰ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਫ੍ਰੈਂਚਾਈਜ਼ੀ ਦੀ ਟ੍ਰਾਂਸਫਾਰਮਰਸ, ਟ੍ਰਾਂਸਫਾਰਮਰਸ : ਰਿਵੇਂਜ ਆਫ ਫਾਲਨ, ਟ੍ਰਾਂਸਫਾਰਮਰਸ : ਡਾਰਕ ਆਫ ਦਾ ਮੂਨ, ਟ੍ਰਾਂਸਫਾਰਮਰਸ : ਦਾ ਏਜ਼ ਆਫ ਐਕਸਟਿੰਕਸ਼ਨ, ਟ੍ਰਾਂਸਫਾਰਮਰਸ : ਦਾ ਲਾਸਟ ਨਾਈਟ ਆ ਚੁੱਕੀ ਹੈ।

ਸੀਨਾ ਦੇ ਨਵੇਂ ਰੋਲ ਨੂੰ ਲੈ ਕੇ ਵੱਡੀ ਡਿਟੇਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 16 ਵਾਰ ਦੇ ਸਾਬਕਾ ਡਬਲਿਊ.ਡਬਲਿਊ.ਈ. ਚੈਂਪੀਅਨ ਸੀਨਾ ਇਸ ਤੋਂ ਪਹਿਲਾਂ ਦਾ ਵਾਲ ਫਿਲਮ 'ਚ ਵੀ ਮਿਲਿਟ੍ਰੀ ਪਰਸਨ ਦਾ ਕਿਰਦਾਰ ਨਿਭਾ ਚੁੱਕੇ ਹਨ। ਸੀਨਾ ਦੀ ਫਿਲਮ ਦਾ ਟ੍ਰੇਲਰ ਭਾਰਤ 'ਚ ਯੂ.ਟਿਊਬ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ ਅਤੇ ਰੈਂਕਿੰਗ 'ਚ ਵੀ ਫਿਲਹਾਲ 10ਵੀਂ ਸਥਾਨ 'ਤੇ ਬਣਿਆ ਹੋਇਆ ਹੈ। ਸੀਨਾ ਦਾ ਨਾਮ ਦੁਨੀਆ ਦੇ ਸਾਰੇ ਕੋਨਿਆ 'ਚ ਜਾਣਿਆ ਜਾਂਦਾ ਹੈ। ਉਨ੍ਹਾਂ ਡਬਲਿਊ.ਡਬਲਿਊ.ਈ. ਨੂੰ ਨਵੀਂਆਂ ਉਚਾਈਆਂ 'ਚ ਪਹੁੰਚਾਉਣ 'ਚ ਬਹੁਤ ਵੱਡਾ ਰੋਲ ਨਿਭਾਇਆ ਹੈ।

ਅਪ੍ਰੈਲ ਮਹੀਨੇ ਦੇ ਬਾਅਦ ਤੋਂ ਸੀਨਾ ਡਬਲਿਊ.ਡਬਲਿਊ.ਈ. ਰਿੰਗ 'ਚ ਨਜ਼ਰ ਨਹੀਂ ਆਏ ਹਨ। ਉਨ੍ਹਾਂ ਰਿੰਗ 'ਚ ਆਖਰੀ ਮੈਚ ਗ੍ਰੇਟੈਸਟ ਰਾਇਲ ਰੰਬਲ ਇਵੈਂਟ ਦੌਰਾਨ ਟ੍ਰਿਪਲ ਐੱਚ. ਖਿਲਾਫ ਲੜਿਆ ਸੀ, ਜਿਥੇ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਸੀ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਹੀ ਰੈਸਲਮੀਨਿਆ 34 'ਚ ਉਨ੍ਹਾਂ ਦਾ ਸਾਹਮਣਾ ਅੰਡਰ ਟੇਕਰ ਦੇ ਨਾਲ ਹੋਇਆ ਸੀ, ਟੇਕਰ ਨੇ ਸੀਨਾ ਨੂੰ ਇਕ ਛੋਟੇ ਮੈਚ 'ਚ ਕਰਾਰੀ ਮਾਤ ਦਿੱਤੀ ਸੀ। ਦਾ ਲੀਡਰ ਆਫ ਸੀਨੇਸ਼ਨ ਹੁਣ ਡਬਲਿਊ.ਡਬਲਿਊ.ਈ. ਤੋਂ ਬਾਹਰ ਦੇ ਕੰਮਾਂ 'ਤੇ ਧਿਆਨ ਲਗਾਉਣਾ ਚਾਹੁੰਦੇ ਹਨ ਤਾਕਿ ਆਪਣੇ ਐਕਟਿੰਗ ਕਰੀਅਰ ਨੂੰ ਨਵੀਂਆਂ ਉਚਾਈਆਂ 'ਤੇ ਲੈ ਕੇ ਜਾਇਆ ਜਾ ਸਕੇ ਕਿਉਂਕਿ ਸੀਨਾ ਸਾਰੀ ਉਮਰ ਰੈਸਲਿੰਗ ਨਹੀਂ ਕਰ ਸਕਦੇ।