ਜਾਨ ਸਿਨਾ ਦੀ ਸਾਬਕਾ ਗਰਲਫ੍ਰੈਂਡ ਨਿੱਕੀ ਕਰ ਰਹੀ ਹੈ ਡਾਂਸ ਪਾਰਟਨਰ ਆਰਟਮ ਨੂੰ ਡੇਟ

07/18/2019 6:59:03 PM

ਜਲੰਧਰ : ਡਬਲਯੂ. ਡਬਲਯੂ. ਈ. ਰੈਸਲਰ ਜਾਨ ਸਿਨਾ ਦੀ ਸਾਬਕਾ ਗਰਲਫ੍ਰੈਂਡ ਨਿਕੀ ਬੇਲਾ ਨੇ ਡਾਂਸ ਪਾਰਟਰਨ ਆਰਟਮ ਚਿਗਵਿੰਟਸੇਵ ਦੇ ਨਾਲ ਡੇਟਿੰਗ ਦੀਆਂ ਖਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਨਿੱਕੀ ਨੇ ਆਪਣੇ ਯੂ. ਟਿਊਬ ਚੈਨਲ 'ਤੇ ਆਰਟਮ ਦੇ ਨਾਲ ਇਕ ਡਾਂਸ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਦੋਵੇਂ ਇਕ-ਦੂਜੇ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਡਬਲਯੂ. ਡਬਲਯੂ. ਈ. ਦੀ ਆਫੀਸ਼ੀਅਲ ਵੈੱਬਸਾਇਟ 'ਤੇ ਵੀ ਉਕਤ ਖਬਰ ਨੂੰ ਸ਼ੇਅਰ ਕੀਤਾ ਹੈ। ਨਿਕੀ ਉਕਤ ਵੀਡੀਓ ਵਿਚ ਰਿਟਾ ਓਰਾ ਦੇ ਗੀਤ 'ਲੈੱਟ ਯੂ ਲਵ ਮੀ' ਉਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਆਰਟਮ ਉਹ ਹੀ ਹੈ, ਜਿਸ ਦੇ ਨਾਲ ਨਿੱਕੀ ਨੇ ਰਿਐਲਿਟੀ ਡਾਂਸ ਸ਼ੋਅ 'ਡਾਂਸਿੰਗ ਵਿਦ ਦਿ ਸਟਾਰਸ' ਵਿਚ ਹਿੱਸਾ ਲਿਆ ਸੀ।  ਜਾਨ ਸਿਨਾ ਤੋਂ ਵੱਖ ਹੋਣ ਤੋਂ ਬਾਅਦ ਨਿਕੀ ਨੇ ਆਰਟਮ ਵੱਲ ਰੁਖ ਕਰ ਲਿਆ ਸੀ। 

ਜ਼ਿਕਰਯੋਗ ਹੈ ਕਿ ਨਿਕੀ ਬੇਲਾ ਤੇ ਜਾਨ ਸਿਨਾ ਨੇ 2012 ਵਿਚ ਡੇਟਿੰਗ ਸ਼ੁਰੂ ਕੀਤੀ ਸੀ। ਅਪ੍ਰੈਲ 2017 ਵਿਚ ਰੈਸਲਮੇਨੀਆ-33 ਦੌਰਾਨ ਜਾਨ ਨੇ ਨਿਕੀ ਨੂੰ ਪ੍ਰਪੋਜ਼ ਕੀਤਾ ਸੀ। ਉਸਦਾ ਵਿਆਹ ਮਈ 2018 ਨੂੰ ਹੋਣਾ ਸੀ ਪਰ ਵਿਆਹ ਤੋਂ ਇਕ ਹਫਤੇ  ਪਹਿਲਾਂ ਹੀ ਦੋਵੇਂ ਦੇ ਵੱਖ ਹੋਣ ਦੀ ਖਬਰ ਆ ਗਈ।  ਨਿਕੀ ਦਾ ਕਹਿਣਾ ਸੀ ਕਿ ਜਾਨ ਬਿਆਨ ਤੋਂਬਾਅਦ ਪਿਤਾ ਬਣਨ ਲਈ ਰਾਜ਼ੀ ਨਹੀਂ ਸੀ, ਇਸ ਲਈ ਉਸਦਾ ਵਿਆਹ ਟੁੱਟ ਗਿਆ ਹਾਲਾਂਕਿ ਜਾਨ ਨੇ ਆਪ੍ਰੇਸ਼ਨ ਕਰਵਾਉਣ ਦਾ ਵਾਅਦਾ ਕਰ ਕੇ ਨਿਕੀ ਨੂੰ ਮਨਾ ਜ਼ਰੂਰ ਲਿਆ ਸੀ ਪਰ ਕੁਝ ਹੀ ਦਿਨਾਂ ਬਾਅਦ ਦੋਵਾਂ ਵਿਚ ਰੁਸਣ-ਮਨਾਉਣ ਦਾ ਸਿਲਿਸਲਾ ਸ਼ੁਰੂ ਹੋ ਗਿਆ। ਆਖਿਰਕਾਰ ਨਿਕੀ ਨੇ ਹੁਣ ਆਰਟਮ ਨਾਲ ਡਾਂਸ ਵੀਡੀਓ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ਼ਾਰਾ ਦੇ ਦਿੱਤਾ ਹੈ ਕਿ ਉਸਦੇ ਤੇ ਜਾਨ ਵਿਚਾਲੇ ਕੁਝ ਨਹੀਂ ਚੱਲ ਰਿਹਾ ਹੈ।