ਇੰਗਲੈਂਡ ਦਾ ਇਹ ਸਟਾਰ ਗੇਂਦਾਬਾਜ਼ ਦੱ. ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚੋਂ ਹੋਇਆ ਬਾਹਰ

01/30/2020 2:02:31 PM

ਸਪੋਰਸਟ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੱ. ਅਫਰੀਕਾ ਖਿਲਾਫ 12 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਐਂਡ ਵੇਲਸ ਕ੍ਰਿਕੇਟ ਬੋਰਡ ਨੇ ਬੀਤੇ ਦਿਨ ਬੁੱਧਵਾਰ ਨੂੰ ਦੱਸਿਆ ਕਿ ਆਰਚਰ ਉਨ੍ਹਾਂ ਦੀ ਕੂਹਣੀ 'ਚ ਲੱਗੀ ਸੱਟ ਕਾਰਨ ਹੁਣ ਟੀ-20 ਟੀਮ ਦਾ ਹਿੱਸਾ ਨਹੀਂ ਹੋਣਗੇ।

ਇੰਗਲੈਂਡ ਬੋਰਡ ਨੇ ਜੋਫਰਾ ਆਰਚਰ ਬਾਰੇ ਦਿੱਤਾ ਬਿਆਨ
ਇੰਗਲੈਂਡ ਬੋਰਡ ਨੇ ਆਪਣੇ ਬਿਆਨ 'ਚ ਕਿਹਾ, ਆਰਚਰ ਮੰਗਲਵਾਰ ਨੂੰ ਬ੍ਰਿਟੇਨ ਵਾਪਸ ਆ ਗਏ ਹਨ ਅਤੇ ਹੁਣ ਉਹ ਕੁੱਝ ਸਮਾਂ ਆਪਣੀ ਫਿੱਟਨੈਸ 'ਤੇ ਬਿਤਾਉਣਗੇ। ਉਨ੍ਹਾਂ ਦੀ ਕੂਹਣੀ ਦੀ ਸੱਟ ਕਾਰਨ ਉਸ ਨੇ ਟੈਸਟ ਸੀਰੀਜ਼ ਦੇ ਬਚੇ ਹੋਏ ਤਿੰਨ ਮੈਚ ਨਹੀਂ ਖੇਡੇ ਉਥੇ ਹੀ ਹੁਣ ਉਹ ਟੀ-20 ਸੀਰੀਜ਼ ਤੋਂ ਵੀ ਬਾਹਰ ਹੋ ਗਏ ਹਨ। ਆਰਚਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਸਿਰਫ ਸੈਂਚੁਰੀਅਨ 'ਚ ਹੋਏ ਪਹਿਲੇ ਮੈਚ 'ਚ ਖੇਡੇ ਸਨ, ਜਿਸ 'ਚ ਉਸ ਨੇ ਪਾਰੀ 'ਚ 5 ਵਿਕਟਾਂ ਲਈ ਸਨ ਪਰ ਦੱਖਣੀ ਅਫਰੀਕਾ ਨੂੰ 107 ਦੌੜਾਂ ਨਾਲ ਜਿੱਤ ਹਾਸਲ ਕਰਨ ਤੋਂ ਨਹੀਂ ਰੋਕ ਸਕੇ ਸਨ। ਇਸ ਤੋਂ ਬਾਅਦ ਇੰਗਲੈਂਡ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਅਗਲੇ ਤਿੰਨੋਂ ਟੈਸਟ ਜਿੱਤਦੇ ਹੋਏ ਸੀਰੀਜ਼ 'ਤੇ ਕਬਜ਼ਾ ਕਰ ਲਿਆ।PunjabKesari
ਟੀ-20 ਟੀਮ 'ਚ ਜੋਫਰਾ ਦੀ ਜਗ੍ਹਾ ਸ਼ਾਕਿਬ ਮਹਿਮੂਦ ਸ਼ਾਮਲ
ਟੀ-20 ਸੀਰੀਜ਼ 'ਚ ਜੋਫਰਾ ਦੀ ਜਗ੍ਹਾ ਤੇਜ਼ ਗੇਂਦਬਾਜ਼ ਸ਼ਾਕਿਬ ਮਹਿਮੂਦ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾਂ ਤੋਂ ਹੀ ਵਨ ਡੇ ਸੀਰੀਜ਼ ਦਾ ਹਿੱਸਾ ਹੈ। ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ 4 ਫਰਵਰੀ ਨੂੰ ਕੇਪਟਾਊਨ 'ਚ ਖੇਡਿਆ ਜਾਵੇਗਾ। ਦੂਜਾ ਮੈਚ 7 ਫਰਵਰੀ ਨੂੰ ਡਰਬਨ ਅਤੇ ਤੀਜਾ ਮੈਚ 9 ਫਰਵਰੀ ਨੂੰ ਜੋਹਾਨਸਬਰਗ 'ਚ ਖੇਡਿਆ ਜਾਵੇਗਾ।


Related News