ਬੇਟੀ ਜੀਵਾ ਨੇ ਇੰਨਸਾਨ ਦੇ ਤੌਰ ''ਤੇ ਮੈਨੂੰ ਬਦਲਿਆ ; ਧੋਨੀ

06/12/2018 9:41:51 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਪਿਤਾ ਬਣਨ ਤੋਂ ਬਾਅਦ ਕ੍ਰਿਕਟਰ ਦੇ ਤੌਰ 'ਤੇ ਉਸ 'ਚ ਕੋਈ ਬਦਲਾਅ ਆਇਆ ਹੈ ਕਿ ਨਹੀਂ, ਪਰ ਬੇਟੀ ਜੀਵਾ ਦੇ ਜਨਮ ਤੋਂ ਬਾਅਦ ਇਕ ਇੰਨਸਾਨ ਦੇ ਤੌਰ 'ਤੇ ਉਹ ਕਾਫੀ ਬਦਲ ਗਏ ਹਨ।
ਆਈ.ਪੀ.ਐੱਲ, 'ਚ ਚੇਨਈ ਸੁਪਰਕਿੰਗਜ ਨੂੰ ਚੈਂਪੀਅਨ ਬਣਾਉਣ ਵਾਲੇ 37 ਸਾਲਾਂ ਇਸ ਦਿੱਗਜ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਸ ਨਾਲ ਕ੍ਰਿਕਟਰ ਦੇ ਤੌਰ 'ਤੇ ਮੇਰੇ 'ਚ ਕੋਈ ਬਦਲਾਅ ਆਇਆ ਹੈ ਕਿ ਨਹੀ, ਪਰ ਇਕ ਵਿਅਕਤੀ ਦੇ ਤੌਰ 'ਤੇ ਇਹ ਜਰੂਰ ਬਦਲਾਅ ਆਇਆ ਹੈ ਕਿਉਂਕਿ ਬੇਟੀਆਂ ਪਿਤਾ ਦੇ ਕਾਫੀ ਨੇੜੇ ਹੁੰਦੀਆਂ ਹਨ।
ਧੋਨੀ ਨੇ ਕਿਹਾ ਕਿ ਮੇਰੇ ਮਾਮਲੇ 'ਚ ਸਮੱਸਿਆ ਉਸ ਸਮੇਂ ਹੋਈ ਜਦੋ ਜੀਵਾ ਦਾ ਜਨਮ ਹੋਇਆ ਸੀ ਅਤੇ ਮੈਂ ਉੱਥੇ ਨਹੀਂ ਸੀ (ਤਿੰਨ ਸਾਲ ਪਹਿਲਾਂ) ਮੈਂ ਜ਼ਿਆਦਾ ਸਮੇਂ ਕ੍ਰਿਕਟ ਖੇਡਦਾ ਸੀ ਅਤੇ ਉਹ ਜਦੋ ਵੀ ਗਲਤੀ ਕਰਦੀ ਤਾਂ ਉਸ ਨੂੰ ਮੇਰਾ ਨਾਂ ਲੈ ਕੇ ਡਰਾਇਆ ਜਾਂਦਾ ਸੀ।
ਧੋਨੀ ਨੇ ਕਿਹਾ ਕਿ ਜੀਵਾ ਜਦੋ ਖਾਣਾ ਨਹੀਂ ਖਾਂਦੀ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਪਾਪਾ ਆ ਜਾਏਗੇ ਖਾਨਾ ਖਾ ਲੋ, ਉਹ ਕੋਈ ਗਲਤੀ ਕਰਦੀ ਤਾਂ ਇਹ ਕਿਹਾ ਜਾਂਦਾ ਸੀ ਕਿ ਪਾਪਾ ਆ ਜਾਏਗੇ ਇਸ ਤਰ੍ਹਾਂ ਮਤ ਕਰੋ। ਇਸ ਲਈ ਇਕ ਪਾਸੇ ਤੋਂ ਉਹ ਮੈਨੂੰ ਦੇਖ ਕੇ ਥੋੜਾ ਪਿੱਛੇ ਹੱਟ ਜਾਂਦੀ ਸੀ।
ਜੀਵਾ ਨੂੰ ਇਸ ਸਾਲ ਆਈ.ਪੀ.ਐੱਲ.-11 ਦੌਰਾਨ ਕਈ ਵਾਰ ਦੇਖਿਆ ਗਿਆ, ਕਈ ਮੈਚਾਂ ਤੋਂ ਬਾਅਦ ਉਹ ਧੋਨੀ ਨਾਲ ਪੁਰਸਕਾਰ ਪ੍ਰੋਗਰਾਮ ਦਾ ਹਿੱਸਾ ਵੀ ਰਹੀ।
ਧੋਨੀ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ 'ਚ ਕਿਹਾ ਕਿ ਮੈਂ ਉਸ ਦੇ ਨਾਲ ਸ਼ਾਨਦਾਰ ਸਮਾਂ ਬਿਤਾਇਆ। ਉਹ ਪੂਰੇ ਆਈ.ਪੀ.ਐੱਲ, ਦੌਰਾਨ ਉੱਥੇ ਸੀ ਅਤੇ ਉਹ ਹਮੇਸ਼ਾ ਮੈਦਾਨ 'ਤੇ ਜਾਣਾ ਚਾਹੁੰਦੀ ਸੀ।
ਧੋਨੀ ਨੇ ਮਜਾਕ 'ਚ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਉਹ ਕ੍ਰਿਕਟ ਨੂੰ ਕਿੰਨ੍ਹਾਂ ਸਮਝ ਪਾਉਂਦੀ ਹੈ, ਪਰ ਮੈਨੂੰ ਉਸ ਨੂੰ ਕਿਸੇ ਦਿਨ ਮੈਚ ਦੇ ਬਾਅਦ ਹੋਣ ਵਾਲੇ ਪੁਰਸਕਾਰ ਪ੍ਰੋਗਰਾਮ 'ਚ ਉਸ ਨੂੰ ਲੈ ਜਾਣਾ ਹੋਵੇਗਾ ਅਤੇ ਉਹ ਸਾਰੇ ਸਵਾਲਾਂ ਦਾ ਜਵਾਬ ਦੇਵੇਗੀ।
ਖੁਦ ਦੇ ਬਾਰੇ 'ਚ ਦੱਸਦੇ ਹੋਏ ਧੋਨੀ ਨੇ ਕਿਹਾ ਕਿ ਉਹ ਆਈ.ਪੀ.ਐੱਲ. ਦੌਰਾਨ ਰੋਇੰਗ ਅਭਿਆਸ ਕਰਦੇ ਸਨ, ਧੋਨੀ ਨੇ ਕਿਹਾ ਕਿ ਇਕ ਵਾਰ ਟੂਰਨਾਮੈਂਟ (ਆਈ.ਪੀ.ਐੱਲ.) ਸ਼ੁਰੂ ਹੋਣ ਤੋਂ ਬਾਅਦ ਜਿਮ ਨਹੀਂ ਜਾਂਦਾ ਸੀ, ਮੈਂ ਹਾਲੇ ਰੋਇੰਗ ਕੀਤਾ ਹੈ ਅਤੇ ਚੇਨਈ 'ਚ ਮੇਰੇ ਕਮਰੇ 'ਚ ਰੋਇੰਗ ਮਸ਼ੀਨ ਸੀ, ਮੈਂ ਉੱਠਦਾ ਸੀ, ਆਪਣਾ ਨਾਸ਼ਤੇ ਦਾ ਆਰਡਰ ਕਰਦਾ ਸੀ ਅਤੇ ਨਾਸ਼ਤਾ ਆਉਣ ਤੋਂ ਪਹਿਲਾਂ ਮੈਂ ਰੋਇੰਗ ਸ਼ੁਰੂ ਕਰ ਦਿੰਦਾ ਸੀ।