ਫਾਈਨਲ ''ਚ ਨਹੀਂ ਪਹੁੰਚ ਸਕੇ ਜੀਤੂ ਰਾਏ ਅਤੇ ਘਾਟਕਰ

10/27/2017 4:02:23 AM

ਨਵੀਂ ਦਿੱਲੀ— ਭਾਰਤ ਲਈ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਵਿਚ ਵੀਰਵਾਰ ਦਾ ਦਿਨ ਨਿਰਾਸ਼ਾਜਨਕ ਰਿਹਾ, ਕਿਉਂਕਿ ਉਸਦੇ ਦੋਵੇਂ ਨਿਸ਼ਾਨੇਬਾਜ਼ ਪਿਸਟਲ ਸ਼ੂਟਰ ਜੀਤੂ ਰਾਏ ਅਤੇ ਮਹਿਲਾ ਏਅਰ ਰਾਈਫਲ ਵਿਚ ਹਿੱਸਾ ਲੈ ਰਹੀ ਪੂਜਾ ਘਾਟਕਰ ਕੁਆਲੀਫੀਕੇਸ਼ਨ ਦਾ ਅੜਿੱਕਾ ਪਾਰ ਕਰਨ 'ਚ ਨਾਕਾਮ ਰਹੇ। ਹੀਨਾ ਸਿੱਧੂ ਦੇ ਨਾਲ ਏਅਰਪਿਸਟਲ ਮਿਸਕਸਡ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲਾ ਰਾਏ ਮਰਦਾਂ ਦੀ 10 ਮੀਟਰ ਏਅਰ ਪਿਸਟਲ 'ਚ ਜਗ੍ਹਾ ਬਣਾ ਨਹੀਂ ਬਣਾ ਸਕਿਆ। ਉਹ ਨੌਵੇਂ ਸਥਾਨ 'ਤੇ ਰਿਹਾ। ਚੋਟੀ ਦੇ 8 ਨਿਸ਼ਾਨੇਬਾਜ਼ਾਂ ਨੂੰ ਹੀ ਫਾਈਨਲ 'ਚ ਜਗ੍ਹਾ ਮਿਲੀ ਹੈ।
ਵਿਸ਼ਵ ਚੈਂਪੀਅਨਸ਼ਿੱਪ ਤੇ ਏਸ਼ੀਆਈ ਖੇਡਾਂ ਸਮੇਤ ਕਈ ਚੋਟੀ ਦੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਤਮਗੇ ਜੇਤੂ ਰਾਏ ਨੇ ਕਰਣੀ ਸਿੰਘ ਸ਼ੂਟਿੰਗ ਰੇਂਜ 'ਤੇ 94, 96, 96, 97, 95, 94 ਦਾ ਸਕੋਰ ਬਣਾਇਆ। ਇਸ ਤਰ੍ਹਾਂ ਉਸਦਾ ਕੁਲ ਸਕੋਰ 572 ਰਿਹਾ ਅਤੇ ਉਹ ਮੁਕਾਬਲੇ ਵਿਚੋਂ ਬਾਹਰ ਹੋ ਗਿਆ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ 'ਚ ਭਾਰਤ ਦੀ ਇਕੋ-ਇਕ ਉਮੀਦ ਪੂਜਾ ਘਾਟਕਰ ਵੀ ਨੌਵੇਂ ਸਥਾਨ 'ਤੇ ਰਹੀ। ਇਸ ਤਰ੍ਹਾਂ ਉਹ ਵੀ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ।
ਜਾਪਾਨ ਦੇ ਮਾਤਸੁਦਾ ਨੇ ਜਿੱਤਿਆ ਸੋਨ ਤਮਗਾ
ਕੁਆਲੀਫਾਇੰਗ ਵਿਚ 8ਵੇਂ ਨੰਬਰ 'ਤੇ ਰਹੇ ਜਾਪਾਨ ਦੇ ਮਾਤਸੁਦਾ ਨੇ ਫਾਈਨਲ ਵਿਚ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਸੋਨ ਤਮਗੇ 'ਤੇ ਕਬਜ਼ਾ ਕੀਤਾ।  ਸਾਬਕਾ ਵਿਸ਼ਵ ਚੈਂਪੀਅਨ ਮਾਤਸੁਦਾ ਤੋਂ ਇਲਾਵਾ ਯੁਕ੍ਰੇਨ ਦੇ ਪਾਲਵੋ ਕੋਰੋਸਿਤਲੋਵ ਨੇ ਚਾਂਦੀ ਅਤੇ ਉਸਦੇ ਟੀਮ ਸਾਥੀ ਓਲੇਹ ਓਮੇਲਚੁਕ ਨੇ ਕਾਂਸੀ 'ਤੇ ਕਬਜ਼ਾ ਕੀਤਾ।
ਮਹਿਲਾਵਾਂ 'ਚ ਸੋਨ ਸਰਬੀਆ ਦੀ ਆਂਦਰੀਆ ਆਸੋਰਵਿਚ ਨੇ ਜਿੱਤਿਆ
ਪੂਜਾ ਨੇ ਕੁਆਲੀਫਾਇੰਗ ਰਾਊਂਡ ਵਿਚ 101.5, 103.9, 102.2 ਅਤੇ 104.8 ਦੇ ਸ਼ਾਟਸ ਲਾਏ ਅਤੇ ਕੁੱਲ 412.4 ਦਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਫਰਵਰੀ ਵਿਚ ਦਿੱਲੀ ਵਿਚ ਹੋਏ ਵਿਸ਼ਵ ਕੱਪ ਵਿਚ ਪੂਜਾ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਕੁਆਲੀਫਿਕੇਸ਼ਨ ਵਿਚ ਸਭ ਤੋਂ ਘੱਟ ਸਕੋਰ ਨਾਰਵੇ ਦੀ ਮਾਲਿਨ ਵੇਸਟਰਹਾਈਮ (412.5) ਦਾ ਰਿਹਾ। 
ਇਸ ਮੁਕਾਬਲੇ ਵਿਚ ਫਾਈਨਲ ਵਿਚ ਸਰਬੀਆ ਦੀ ਆਂਦਰੀਆ ਆਸੋਰਵਿਚ ਨੇ 251.3 ਦੇ ਸਕੋਰ ਨਾਲ ਸੋਨ 'ਤੇ ਕਬਜ਼ਾ ਕੀਤਾ। ਰੋਮਾਨੀਆ ਦੀ ਜਯਾਗ੍ਰੇਟਾ ਲਾਰਾ ਕੋਮਨ ਨੇ 249.7 ਦੇ ਸਕੋਰ ਨਾਲ ਚਾਂਦੀ ਅਤੇ ਚੀਨ ਦੀ ਸ਼ੀਨਈ ਪੇਂਗ ਨੇ 228.5 ਦੇ ਸਕੋਰ ਨਾਲ ਕਾਂਸੀ ਜਿੱਤਿਆ।