WWE ਚੈਂਪੀਅਨ ਜਿੰਦਰ ਮਾਹਲ ਨੇ ਦਿੱਤੀ ਰੈਂਡੀ ਆਰਟਨ ਨੂੰ ਚਿਤਾਵਨੀ

07/12/2017 3:42:50 PM

ਨਵੀਂ ਦਿੱਲੀ— ਭਾਰਤੀ ਮੂਲ ਦੇ ਡਬਲਯੂ.ਡਬਲਯੂ.ਈ. ਚੈਂਪੀਅਨ ਜਿੰਦਰ ਮਾਹਲ ਅਤੇ ਰੈਂਡੀ ਆਰਟਨ ਵਿਚਾਲੇ ਲੜਾਈ ਰੁਕਣ ਦੀ ਨਾਂ ਨਹੀਂ ਲੈ ਰਹੀ ਹੈ। ਹਾਲ ਹੀ ਵਿਚ ਜਿੰਦਰ ਬੈਕਲੈਸ਼ ਪੀ.ਪੀ.ਵੀ. 'ਚ ਰੈਂਡੀ ਆਰਟਨ ਨੂੰ ਹਰਾ ਕੇ ਚੈਂਪੀਅਨ ਬਣੇ ਸਨ ਅਤੇ ਅਜੇ ਵੀ ਉਨ੍ਹਾਂ ਨੇ ਆਪਣਾ ਟਾਈਟਲ ਬਰਕਰਾਰ ਰਖਿਆ ਹੈ। ਹਾਲਾਂਕਿ ਸਟਾਰ ਰੈਸਲਰ ਰੈਂਡੀ ਆਰਟਨ ਵੀ ਪੀ.ਪੀ.ਵੀ. 'ਚ ਮਿਲੀ ਹਾਰ ਦਾ ਬਦਲਾ ਲੈਣ ਦੇ ਲਈ ਬੇਤਾਬ ਹੈ, ਪਰ ਇਸ ਵਿਚਾਲੇ ਜਿੰਦਰ ਨੇ ਆਪਣੀ ਹਿੰਮਤ ਦਿਖਾਉਂਦੇ ਹੋਏ ਇਕ ਵਾਰ ਫਿਰ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ।

ਜਿੰਦਰ ਨੇ ਰੈਂਡੀ ਆਰਟਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਡਬਲਯੂ.ਡਬਲਯੂ.ਈ. ਬੈਟਲਗ੍ਰਾਊਂਡ 'ਤੇ ਉਨ੍ਹਾਂ ਦੀ ਜੁਆਇੰਟ ਲੈਗੇਂਸੀ ਨੂੰ ਹਮੇਸ਼ਾ ਲਈ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਪੰਜਾਬੀ ਪ੍ਰੀਸਨ ਮੈਚ 'ਚ ਆਉਣਗੇ ਤਾਂ ਆਰਟਨ ਨੂੰ ਮੇਰੇ ਰਿੰਗ 'ਚ ਉਤਰਨ ਦਾ ਅਫਸੋਸ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਲੜਾਈ ਨੂੰ ਹਮੇਸ਼ਾ ਲਈ ਖਤਮ ਕਰ ਦੇਣਗੇ ਅਤੇ ਆਪਣੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਗੇ। ਇਹ ਪੰਜਾਬੀ ਮਹਾਰਾਜਾ ਜਿੰਦਰ ਮਾਹਲ ਦੀ ਚਿਤਾਵਨੀ ਹੈ।

ਜ਼ਿਕਰਯੋਗ ਹੈ ਕਿ ਡਬਲਯੂ.ਡਬਲਯੂ.ਈ. ਸਮੈਕਡਾਊਨ ਬੈਕਲੈਸ਼ ਪੀ.ਪੀ.ਵੀ. ਜਿੰਦਰ ਮਹਿਲ ਨੇ 13 ਵਾਰ ਦੇ ਡਬਲਯੂ.ਡਬਲਯੂ.ਈ. ਚੈਂਪੀਅਨ ਰੈਂਡੀ ਆਰਟਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਡਬਲਯੂ.ਡਬਲਯੂ.ਈ. ਚੈਂਪੀਅਨ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਦੂਜੇ ਰੈਸਲਰ ਬਣੇ ਸਨ। ਉਨ੍ਹਾਂ ਤੋਂ ਪਹਿਲਾਂ ਦਿ ਗ੍ਰੇਟ ਖਲੀ ਚੈਂਪੀਅਨ ਰਹਿ ਚੁੱਕੇ ਹਨ।