ਜਿਨਾਨ ਚੈਲੰਜਰ : ਭਾਰਤ ਦੀ ਚੁਣੌਤੀ ਬਰਕਰਾਰ ਰੱਖਣਗੇ ਵਿਸ਼ਣੂ ਵਰਧਨ

08/09/2017 2:10:09 PM

ਨਵੀਂ ਦਿੱਲੀ— ਵਿਸ਼ਣੂ ਵਰਧਨ ਏ.ਟੀ.ਪੀ. ਚੈਲੰਜਰ ਟੈਨਿਸ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਉਣ ਵਾਲੇ ਇਕਮਾਤਰ ਭਾਰਤੀ ਰਹੇ ਜਦਕਿ ਸਾਕੇਤ ਮਾਈਨੇਨੀ ਸਮੇਤ ਪੰਜ ਹੋਰਨਾਂ ਨੂੰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 
ਵਿਸ਼ਣੂ ਨੇ ਚੀਨ ਦੇ ਜਿਨਾਨ 'ਚ ਚਲ ਰਹੀ ਇਸ ਹਾਰਡ ਕੋਰਟ ਪ੍ਰਤੀਯੋਗਿਤਾ ਦੇ ਪਹਿਲੇ ਦੌਰ 'ਚ ਚੀਨੀ ਤਾਈਪੇ ਦੇ ਟਿ ਚੇਨ ਨੂੰ 7-6, 6-3 ਨਾਲ ਹਰਾਇਆ। ਉਹ ਅਗਲੇ ਦੌਰ 'ਚ ਸਥਾਨਕ ਵਾਈਲਡ ਕਾਰਡ ਧਾਰਕ ਝਾਝੇਨ ਝਾਂਗ ਨਾਲ ਭਿੜਨਗੇ। ਮਾਈਨੇਨੀ ਨੂੰ ਹਾਲਾਂਕਿ ਦੂਜਾ ਦਰਜਾ ਪ੍ਰਾਪਤ ਰੂਸ ਦੇ ਯੇਵਗੇਨ ਡੋਨਸਕਾਇ ਦੇ ਖਿਲਾਫ 2-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਸੀ ਕੁਮਾਰ ਮੁਕੁੰਦ, ਕੁਆਲੀਫਾਇਰ ਸਿਧਾਰਥ ਰਾਵਤ, ਐੱਨ. ਸ਼੍ਰੀਰਾਮ ਬਾਲਾਜ਼ੀ ਅਤੇ ਐੱਨ ਵਿਜੇ ਸੁੰਦਰ ਪ੍ਰਸ਼ਾਂਤ ਵੀ ਪਹਿਲੇ ਦੌਰ 'ਚ ਹਾਰ ਗਏ।