ਝੂਲਨ ਨੂੰ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਦਾ ਮਿਲੇਗਾ ਐਵਾਰਡ

04/22/2019 11:44:22 PM

ਕੋਲਕਾਤਾ- ਭਾਰਤੀ ਮਹਿਲਾ ਟੀਮ ਦੀ ਸਟਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਮੰਗਲਵਾਰ ਨੂੰ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਸਾਲਾਨਾ ਐਵਾਰਡਾਂ ਵਿਚ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਦਿੱਤਾ ਜਾਵੇਗਾ। ਇਸ ਪ੍ਰੋਗਰਾਮ 'ਚ ਬੰਗਾਲ ਦੀ ਰਣਜੀ ਟਰਾਫੀ ਚੈਂਪੀਅਨ ਟੀਮ ਦੇ ਕਪਤਾਨ ਤੇ ਸਾਬਕਾ ਰਾਸ਼ਟਰੀ ਚੋਣਕਾਰ ਸੰਬਾਰਨ ਬੈਨਰਜੀ ਤੇ ਸਾਬਕਾ ਭਾਰਤੀ ਫੁੱਟਬਾਲਰ ਸੂਕੁਮਾਰ ਸਮਾਜਪਤੀ ਨੂੰ ਲਾਈਫ ਟਾਈਮ ਐਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
 

Gurdeep Singh

This news is Content Editor Gurdeep Singh