ਜੈਵਲਿਨ ਥ੍ਰੋਅਰ ਅਮਿਤ ਦਾਹੀਆ ''ਤੇ 4 ਸਾਲ ਦੀ ਪਾਬੰਦੀ

02/18/2020 1:27:55 AM

ਨਵੀਂ ਦਿੱਲੀ— ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਨੁਸ਼ਾਸਨਾਤਮਕ ਪੈਨਲ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਪਿਛਲੇ ਸਾਲ ਰਾਸ਼ਟਰੀ ਜੈਵਲਿਨ ਥ੍ਰੋਅ ਓਪਨ ਚੈਂਪੀਅਨਸ਼ਿਪ ਦੌਰਾਨ ਡੋਪ ਨਮੂਨੇ ਲਈ ਆਪਣੀ ਜਗ੍ਹਾ ਕਿਸੇ ਹੋਰ ਨੂੰ ਭੇਜਣ 'ਤੇ ਹਰਿਆਣਾ ਦੇ ਅਮਿਤ ਦਾਹੀਆ ਨੂੰ ਚਾਰ ਸਾਲ ਲਈ ਪਾਬੰਦੀਸ਼ੁਦਾ ਕੀਤਾ ਹੈ। ਹਰਿਆਣਾ ਦੇ ਸੋਨੀਪਤ 'ਚ 16 ਅਪ੍ਰੈਲ 2019 ਨੂੰ ਹੋਈ ਇਸ ਪ੍ਰਤੀਯੋਗਿਤਾ 'ਚ ਦਾਹੀਆ 68.21 ਮੀਟਰ ਦੇ ਆਪਣੇ ਸਰਵਸ੍ਰੇਸ਼ਠ ਕੋਸ਼ਿਸ ਦੇ ਨਾਲ ਤੀਜੇ ਸਥਾਨ 'ਤੇ ਰਹੇ ਸਨ। ਨਾਡਾ ਦੇ ਅਧਿਕਾਰੀਆਂ ਨੇ ਇਸ ਤੋਂ ਬਾਅਦ 21 ਸਾਲ ਦੇ ਦਾਹੀਆ ਨੂੰ ਡੋਪ ਟੈਸਟ ਦੇਣ ਨੂੰ ਕਿਹਾ ਪਰ ਆਪਣੀ ਜਗ੍ਹਾ ਉਨ੍ਹਾਂ ਨੇ ਟੈਸਟ ਦੇਣ ਦੇ ਲਈ ਕਿਸੇ ਹੋਰ ਨੂੰ ਭੇਜ ਦਿੱਤਾ। ਸੱਤਿਆਪਨ ਪ੍ਰਕ੍ਰਿਆ ਦੇ ਦੌਰਾਨ ਨਾਡਾ ਦੇ ਡੋਪ ਸੈਂਪਲ ਇਕੱਠੇ ਕਰਨ ਵਾਲੇ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਪਿਸ਼ਾਵ ਦੇ ਟੈਸਟ ਦੇ ਲਈ ਆਇਆ ਵਿਅਕਤੀ ਕਾਂਸੀ ਤਮਗੇ ਦਾ ਜੇਤੂ ਨਹੀਂ ਹੈ। ਇਸ ਯੋਜਨਾ ਦੀ ਅਸਫਲਤਾ ਦੇ ਬਾਰੇ 'ਚ ਜਾਣਕੇ ਇਹ ਵਿਅਕਤੀ ਉਸ ਕਮਰੇ 'ਚੋਂ ਦੌੜ ਗਿਆ ਜਿੱਥੇ ਟੈਸਟ ਇਕੱਠੇ ਕੀਤੇ ਜਾ ਰਹੇ ਸੀ। ਦਾਹੀਆ ਨੂੰ ਪਿਛਲੇ ਸਾਲ 16 ਜੁਲਾਈ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਤੇ ਨਾਡਾ ਨੇ ਉਸ ਦੇ ਮਾਮਲੇ ਨੂੰ 9 ਜਨਵਰੀ ਨੂੰ ਏ. ਡੀ. ਡੀ. ਪੀ. ਕੋਲ ਭੇਜ ਦਿੱਤਾ। ਏ. ਡੀ. ਡੀ. ਪੀ. ਨੇ ਹੁਣ ਉਸ ਨੂੰ ਅਸਥਾਈ ਮੁਅੱਤਲ ਦੀ ਤਾਰੀਖ ਨਾਲ ਚਾਰ ਸਾਲ ਤਕ ਦੀ ਪਾਬੰਦੀ ਦਾ ਫੈਸਲਾ ਸੁਣਿਆ ਹੈ।

Gurdeep Singh

This news is Content Editor Gurdeep Singh