ਪਾਕਿ ਕ੍ਰਿਕਟਰ ਮੀਆਂਦਾਦ ਦੀ ਧਮਕੀ, ਕਿਹਾ- ਪ੍ਰਮਾਣੂ ਬੰਬ ਨਾਲ ਭਾਰਤ ਨੂੰ ਕਰ ਦੇਵਾਂਗੇ ਤਬਾਹ (ਵੀਡੀਓ)

08/20/2019 2:23:15 PM

ਸਪੋਰਟਸ ਡੈਸਕ— ਭਾਰਤ 'ਚ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਕਈ ਵੱਡੇ-ਵੱਡੇ ਖਿਡਾਰੀ ਭਾਰਤ ਖਿਲਾਫ ਬਿਆਨ ਦੇ ਰਹੇ ਹਨ। ਹੁਣ ਪਾਕਿਸਤਾਨ ਦੇ ਸਾਬਕਾ ਵੱਡੇ ਕ੍ਰਿਕਟਰ ਜਾਵੇਦ ਮੀਆਂਦਾਦ ਨੇ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਕਸ਼ਮੀਰ ਦਾ ਮੁੱਦਾ ਭਾਰਤ 'ਚ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ ਪਰ ਪਾਕਿਸਤਾਨੀ ਅਜੇ ਵੀ ਕਸ਼ਮੀਰ ਬਾਰੇ ਵਿਵਾਦਤ ਬਿਆਨਬਾਜ਼ੀ ਕਰ ਰਹੇ ਹਨ। 

ਦਰਅਸਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਜਾਵੇਦ ਮੀਆਂਦਾਦ ਆਪਣੇ ਦੇਸ਼ ਦੇ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਹਰ ਆਦਮੀ ਨੂੰ ਆਪਣੇ ਕੋਲ ਬੰਦੂਕ ਰੱਖਣੀ ਹੋਵੇਗੀ ਅਤੇ ਆਪਣੀ ਰੱਖਿਆ ਲਈ ਉਸ ਨੂੰ ਇਸ ਦਾ ਇਸਤੇਮਾਲ ਕਰਨ ਚਾਹੀਦਾ ਹੈ। ਹਰ ਪਾਕਿਸਤਾਨੀ ਨੂੰ ਹਮਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ, ਤਾਂ ਇਸ 'ਤੇ ਇਹ ਸਾਬਕਾ ਕ੍ਰਿਕਟਰ ਬੋਲਿਆ, ''ਮੋਦੀ ਸਾਹਬ ਦਾ ਤਾਂ ਪਤਾ ਹੈ, ਪਹਿਲਾਂ ਵੀ ਮੈਂ ਇਹ ਕਿਹਾ ਸੀ ਕਿ ਇਹ ਡਰਪੋਕ ਲੋਕ ਹਨ, ਅਜੇ ਤਕ ਇਨ੍ਹਾਂ ਨੇ ਕੀਤਾ ਕੀ ਹੈ? ਅਸੀਂ ਪ੍ਰਮਾਣੂ ਸ਼ਕਤੀ ਐਵੇਂ ਹੀ ਨਹੀਂ ਰੱਖੀ ਹੋਈ ਹੈ, ਅਸੀਂ ਇਸ ਨੂੰ ਚਲਾਉਣ ਲਈ ਰਖਿਆ ਹੈ। ਸਾਨੂੰ ਮੌਕਾ ਚਾਹੀਦਾ ਹੈ ਅਤੇ ਅਸੀਂ ਇਸ ਨੂੰ ਸਾਫ ਕਰ ਦੇਵਾਂਗੇ।''

 

View this post on Instagram

Legendary batsman Javed Miandad speaks about ongoing issue of Kashmir and India. #Cricket #Pakistan #Karachi #Lahore #Kashmir #KashmirUnderThreat #KashmirHamaraHai #India #JavedMiandad

A post shared by Khel Shel (@khelshel) on

Tarsem Singh

This news is Content Editor Tarsem Singh