ਜਤਿੰਦਰ ਨੇ ਰਾਸ਼ਟਰੀ ਪੈਦਲ ਚਾਲ ਚੈਂਪੀਅਨਸ਼ਿਪ ''ਚ 50 ਕਿ. ਮੀ. ਦਾ ਮੁਕਾਬਲਾ ਜਿੱਤਿਆ

02/18/2019 3:53:56 AM

ਚੇਨਈ- ਰਾਜਸਥਾਨ ਦੇ ਜਤਿੰਦਰ ਸਿੰਘ ਰਾਠੌੜ ਨੇ ਇਥੇ 6ਵੀਂ ਓਪਨ ਰਾਸ਼ਟਰੀ ਪੈਦਲ ਚਾਲ ਚੈਂਪੀਅਨਸ਼ਿਪ 'ਚ 50 ਕਿ. ਮੀ. ਮੁਕਾਬਲੇ ਦਾ ਖਿਤਾਬ ਜਿੱਤਿਆ। ਜਤਿੰਦਰ ਨੇ 4 ਘੰਟੇ 23 ਮਿੰਟ ਅਤੇ 23 ਸੈਕਿੰਡ ਦੇ ਸਮੇਂ ਨਾਲ ਗੁਜਰਾਤ ਦੇ ਜੋਸ਼ੀ ਸਾਗਰ ਨੂੰ ਪਛਾੜਿਆ, ਜੋ 4 ਘੰਟੇ 24 ਮਿੰਟ ਅਤੇ 21 ਸੈਕਿੰਡ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਿਹਾ।  ਹਰਿਆਣੇ ਦੇ ਪਵਨ ਕੁਮਾਰ ਨੇ 4 ਘੰਟੇ 30 ਮਿੰਟ ਅਤੇ 49 ਸੈਕਿੰਡ  ਨਾਲ ਤੀਜਾ ਸਥਾਨ ਹਾਸਲ ਕੀਤਾ ।  ਜਤਿੰਦਰ ਹਾਲਾਂਕਿ 3 ਘੰਟੇ ਅਤੇ 59 ਮਿੰਟ  ਦੇ ਵਿਸ਼ਵ ਚੈਂਪੀਅਨਸ਼ਿਪ  ਦੇ ਕੁਆਲੀਫਾਇੰਗ ਸਮੇਂ ਤੋਂ ਕਾਫੀ ਪਿੱਛੇ ਰਿਹਾ। 
ਲੜਕਿਆਂ ਦੇ 10 ਕਿ. ਮੀ. ਵਰਗ 'ਚ ਉੱਤਰਾਖੰਡ ਦੇ ਸੂਰਜ ਪਵਾਰ  ਨੇ ਪਹਿਲਾ ਸਥਾਨ ਹਾਸਲ ਕੀਤਾ । ਹਰਿਆਣਾ ਦੇ ਜੁਨੈਦ ਨੇ ਦੂਜਾ, ਜਦਕਿ ਉੱਤਰ ਪ੍ਰਦੇਸ਼ ਦਾ ਬਰਮਨ ਅਲੀ ਤੀਜੇ ਸਥਾਨ 'ਤੇ ਰਿਹਾ। ਸੂਰਜ ਨੇ 43 ਮਿੰਟ ਅਤੇ 19 ਸੈਕਿੰਡ ਦਾ ਸਮਾਂ ਲਿਆ । ਲੜਕੀਆਂ  ਦੇ 10 ਕਿ. ਮੀ. ਵਰਗ 'ਚ ਵੀ Àੁੱਤਰਾਖੰਡ ਦੀ ਰੋਜ਼ੀ ਪਟੇਲ ਨੇ ਬਾਜ਼ੀ ਮਾਰੀ । ਮੱਧ ਪ੍ਰਦੇਸ਼ ਦੀ ਸੁਵਰਣਾ ਦੂਜੇ, ਜਦਕਿ ਪੰਜਾਬ ਦੀ ਗੁਰਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ।
 

Gurdeep Singh

This news is Content Editor Gurdeep Singh