IPL ਕਿਤੇ ਭਾਰੀ ਨਾ ਪੈ ਜਾਵੇ WC ਦੀ ਭਾਰਤੀ ਟੀਮ ''ਤੇ, ਮੈਚ ਦੌਰਾਨ ਸੱਟ ਦਾ ਸ਼ਿਕਾਰ ਹੋਏ ਬੁਮਰਾਹ

03/25/2019 11:19:13 AM

ਨਵੀਂ ਦਿੱਲੀ— ਆਈ.ਪੀ.ਐੱਲ. 2019 ਦਾ ਆਗਾਜ਼ ਹੋ ਚੁੱਕਾ ਹੈ ਅਤੇ ਹੁਣ ਤਕ ਤਿੰਨ ਮੁਕਾਬਲੇ ਖੇਡੇ ਜਾ ਚੁੱਕੇ ਹਨ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਤੀਜੇ ਮੁਕਾਬਲੇ ਦੇ ਦੌਰਾਨ ਜਸਪ੍ਰੀਤ ਬੁਮਰਾਹ ਸੱਟ ਦਾ ਸ਼ਿਕਾਰ ਹੋ ਗਏ। ਵਰਲਡ ਕੱਪ ਤੋਂ ਪਹਿਲਾਂ ਭਾਰਤ ਨੂੰ ਬੁਮਰਾਹ ਦੀ ਇਹ ਸੱਟ ਭਾਰੀ ਪੈ ਸਕਦੀ ਹੈ। ਬੁਮਰਾਹ ਉਸ ਸਮੇਂ ਸੱਟ ਦਾ ਸ਼ਿਕਾਰ ਹੋਏ ਜਦੋਂ ਉਹ ਪਹਿਲੀ ਪਾਰੀ ਦੀ ਆਖਰੀ ਗੇਂਦ 'ਤੇ ਦੌੜ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਮੋਢੇ 'ਤੇ ਸੱਟ ਲਗ ਗਈ। ਇਹ ਆਖਰੀ ਗੇਂਦ ਬੁਮਰਾਹ ਨੇ ਪੰਤ ਨੂੰ ਯਾਰਕਰ ਕੀਤੀ ਜਿਸ 'ਤੇ ਪੰਤ ਨੇ ਡਰਾਈਵ ਲਗਾਉਣ ਦੀ ਕੋਸ਼ਿਸ ਕੀਤੀ, ਜਿਸ ਨੂੰ ਰੋਕਣ ਦੇ ਚੱਕਰ 'ਚ ਬੁਮਰਾਹ ਨੇ ਡਾਈਵ ਲਗਾਈ ਅਤੇ ਸੱਟ ਦਾ ਸ਼ਿਕਾਰ ਹੋ ਗਏ।

ਹਾਲਾਂਕਿ ਸੱਟ ਗੰਭੀਰ ਨਹੀਂ ਦੱਸੀ ਜਾ ਰਹੀ ਹੈ, ਪਰ ਬੁਮਰਾਹ ਬੱਲੇਬਾਜ਼ੀ ਲਈ ਮੈਦਾਨ 'ਤੇ ਨਹੀਂ ਆਏ। ਉਹ ਭਾਰਤੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਹਨ। ਇਸ ਸਮੇਂ ਉਹ ਵਨ ਡੇ 'ਚ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਨੰਬਰ ਵਨ ਗੇਂਦਬਾਜ਼ ਹਨ। ਜੇਕਰ ਵਰਲਡ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਇਹ ਸੱਟ ਠੀਕ ਨਹੀਂ ਹੋਈ ਤਾਂ ਭਾਰਤ ਲਈ ਇਹ ਇਕ ਵੱਡਾ ਝਟਕਾ ਹੋਵੇਗਾ।

Tarsem Singh

This news is Content Editor Tarsem Singh