ਜਸਮੀਤ ਕੌਰ ਬਣੀ ਓਵਰਆਲ ਚੈਂਪੀਅਨ

09/15/2017 11:50:43 PM

ਜਲੰਧਰ (ਜ. ਬ.)— ਸੀ. ਬੀ. ਐੱਸ. ਈ. ਦੀ ਨਾਰਥ ਜ਼ੋਨ ਤੈਰਾਕੀ ਚੈਂਪੀਅਨਸ਼ਿਪ-2017 'ਚ ਅੰਡਰ-19 ਲੜਕੀਆਂ ਦੀ ਸ਼੍ਰੇਣੀ 'ਚ ਕੇ. ਬੀ. ਡੀ. ਏ. ਵੀ. ਸਕੂਲ (ਚੰਡੀਗੜ੍ਹ) ਦੀ 11ਵੀਂ ਕਲਾਸ ਦੀ ਵਿਦਿਆਰਥਣ ਰਾਸ਼ਟਰੀ ਤੈਰਾਕ ਚੈਂਪੀਅਨ ਜਸਮੀਤ ਕੌਰ ਨੇ 26 ਅੰਕਾਂ ਨਾਲ ਇਸ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਜਿੱਤੀ। ਮੋਂਟੇਸਰੀ ਕੈਂਬ੍ਰਿਜ ਸਕੂਲ (ਪਠਾਨਕੋਟ) ਵਿਚ 8 ਤੋਂ 10 ਸਤੰਬਰ ਤਕ ਕਰਵਾਈ ਗਈ ਇਸ ਚੈਂਪੀਅਨਸ਼ਿਪ 'ਚ ਜਸਮੀਤ ਕੌਰ ਨੇ 200 ਮੀਟਰ, 100 ਮੀਟਰ ਤੇ 50 ਮੀਟਰ ਬੈਕ ਸਟ੍ਰੋਕ ਵਿਚ 200 ਮੀਟਰ ਨਿੱਜੀ ਮੈਡਲੇ 'ਚ ਸੋਨ ਤਮਗਾ ਤੇ 50 ਮੀਟਰ ਬਟਰਫਲਾਈ 'ਚ ਚਾਂਦੀ ਤਮਗਾ ਜਿੱਤਿਆ। 
ਇਸ ਦੇ ਨਾਲ ਹੀ ਇਸੇ ਸਕੂਲ ਦੀ 9ਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਚੈਂਪੀਅਨਸ਼ਿਪ 'ਚ 100 ਮੀਟਰ ਬਟਰਫਲਾਈ ਤੇ 100 ਮੀਟਰ ਬੈਕ ਸਟ੍ਰੋਕ 'ਚ ਸੋਨ ਤਮਗਾ ਜਿੱਤਿਆ ਤੇ 50 ਮੀਟਰ ਬੈਕ ਸਟ੍ਰੋਕ 'ਚ ਕਾਂਸੀ ਤਮਗਾ ਜਿੱਤਿਆ।