ਨਾਓਮੀ ਓਸਾਕਾ ''ਤੇ ਨਸਲੀ ਟਿੱਪਣੀ ਕਰਨ ''ਤੇ ਜਾਪਾਨੀ ਕਾਮੇਡੀਅਨ ਜੋੜੀ ਘਿਰੀ

09/28/2019 3:20:02 AM

ਨਵੀਂ ਦਿੱਲੀ - ਦੋ ਗ੍ਰੈਂਡ ਸਲੈਮ ਜਿੱਤ ਚੁੱਕੀ ਟੈਨਿਸ ਸਟਾਰ ਓਸਾਕਾ 'ਤੇ ਬੀਤੇ ਦਿਨੀਂ ਜਾਪਾਨੀ ਕਾਮੇਡੀਅਨ ਜੋੜੀ 'ਏ ਮਾਸੋ' ਨੇ ਜਾਤੀਵਾਦੀ ਟਿੱਪਣੀ ਕੀਤੀ ਸੀ, ਜਿਸ ਦੇ ਲਈ ਉਸ ਨੇ ਮੁਆਫੀ ਮੰਗ ਲਈ ਹੈ। ਕਾਮੇਡੀਅਨ ਜੋੜੀ ਨੇ 21 ਸਾਲ ਦੀ ਓਸਾਕਾ ਨੂੰ ਧੁੱਪ ਕਾਰਣ ਸੜੀ ਹੋਈ ਸਕਿਨ ਨੂੰ ਠੀਕ ਕਰਨ ਲਈ ਬਲੀਚ ਕਰਵਾਉਣ ਦੀ ਸਲਾਹ ਦਿੱਤੀ ਸੀ।

PunjabKesari
ਸੋਸ਼ਲ ਮੀਡੀਆ 'ਤੇ ਇਸ ਕੁਮੈਂਟ 'ਤੇ ਓਸਾਕਾ ਨੇ ਫੈਨਜ਼ ਦੀ ਸਖਤ ਨਿੰਦਾ ਕੀਤੀ ਸੀ। ਕਾਮੇਡੀਅਨ ਮੁਰਾਕਾਸਮੀ ਨੇ ਕਿਹਾ ਕਿ ਅਸੀਂ ਵਿਸ਼ੇਸ਼ ਵਿਅਕਤੀ ਨੂੰ ਅਸਹਿਜ ਮਹਿਸੂਸ ਕਰਵਾਉਣ ਲਈ, ਨਾਲ ਹੀ ਨਾਲ ਘਟਨਾ ਨਾਲ ਜੁੜੇ ਬਾਕੀ ਸਾਰੇ ਲੋਕਾਂ ਤੋਂ ਮੁਆਫੀ ਮੰਗਦੇ ਹਾਂ। ਅਸੀਂ ਬਿਨਾਂ ਝਿਜਕ ਈਮਾਨਦਾਰੀ ਨਾਲ ਪ੍ਰੇਸ਼ਾਨੀ ਪੈਦਾ ਕਰਨ ਲਈ ਮੁਆਫੀ ਮੰਗਦੇ ਹਾਂ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ, ਅਸੀਂ ਕਈ ਲੋਕਾਂ ਨੂੰ ਦੁੱਖ ਦੇਣ ਵਾਲੀਆਂ ਟਿੱਪਣੀਆਂ ਕੀਤੀਆਂ, ਜਿਹੜੀਆਂ ਅਸੀਂ ਫਿਰ ਕਦੇ ਨਹੀਂ ਕਰਾਂਗੇ।

PunjabKesari
ਜ਼ਿਕਰਯੋਗ ਹੈ ਕਿ ਜਾਪਾਨੀ ਮੂਲ ਦੀ ਨਾਓਮੀ ਜਦੋਂ ਬਹੁਤ ਛੋਟੀ ਸੀ, ਉਦੋਂ ਉਸ ਦੇ ਮਾਂ-ਬਾਪ ਅਮਰੀਕਾ ਲੈ ਗਏ ਸਨ। ਉਥੇ ਹੀ ਉਸ ਦਾ ਪਾਲਣ-ਪੋਸ਼ਣ ਹੋਇਆ ਤੇ ਅਮਰੀਕਾ ਦੀ ਹੀ ਟੈਨਿਸ ਅਕੈਡਮੀ ਵਿਚ ਨਾਓਮੀ ਨੇ ਟੈਨਿਸ ਦੇ ਗੁਰ ਸਿੱਖੇ। ਓਸਾਕਾ ਜਦੋਂ 12 ਸਾਲ ਦੀ ਸੀ, ਉਦੋਂ ਤੋਂ ਟੈਨਿਸ ਰੈਕੇਟ ਦੀ ਸਭ ਤੋਂ ਵੱਡੀ ਕੰਪਨੀ ਉਸ ਨੂੰ ਟੈਨਿਸ ਮੁਹੱਈਆ ਕਰਵਾ ਰਹੀ ਹੈ। ਨਾਓਮੀ ਕੋਲ ਨਾਈਕੀ, ਐਡੀਡਾਸ ਤੇ ਨਿਸਾਨ ਬ੍ਰਾਂਡ ਦੀ ਵੀ ਸਪਾਂਸਰਸ਼ਿਪ ਹੈ। ਨਾਓਮੀ ਸੋਸ਼ਲ ਸਾਈਟਸ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ  ਉਸ ਦੇ 1.1 ਮਿਲੀਅਨ ਫਾਲੋਅਰਜ਼ ਹਨ।


Gurdeep Singh

Content Editor

Related News