20 ਜਨਵਰੀ ਤੋਂ ਲਾਪਤਾ ਪੈਰਾਲੰਪਿਕ ਤੈਰਾਕ ਦੀ ਲਾਸ਼ ਬਰਾਮਦ, ਕਤਲ ਦਾ ਸ਼ੱਕ

01/24/2017 9:52:56 PM

ਭਾਗਲਪੁਰ—ਬਿਹਾਰ ਦੀ ਰਾਜਧਾਨੀ ਪਟਨਾ ਤੋਂ 20 ਜਨਵਰੀ ਨੂੰ ਲਾਪਤਾ ਹੋਏ ਪੈਰਾਲੰਪਿਕ ਤੈਰਾਕ ਬਿਨੋਦ ਸਿੰਘ ਦੀ ਲਾਸ਼ ਪੁਲਸ ਨੇ ਇੱਥੇ ਭਾਗਲਪੁਰ ਜ਼ਿਲੇ ਤੋਂ ਬਰਾਮਦ ਕਰ ਲਈ ਹੈ। ਉੱਚ ਪੁਲਸ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਤੈਰਾਕ ਬਿਨੋਦ ਦੇ ਪਿਤਾ ਰਾਮਾਜੀ ਸਿੰਘ ਨੇ ਆਪਣੇ ਪੁੱਤਰ ਦੇ ਅਗਵਾ ਹੋਣ ਦੇ ਸ਼ੱਕ ''ਚ 21 ਜਨਵਰੀ ਨੂੰ ਪਟਨਾ ਸਥਿਤ ਥਾਣੇ ''ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਪੁਲਸ ਬਿਨੋਦ ਦੀ ਭਾਲ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ 30 ਸਾਲਾ ਬਿਨੋਦ ਛੋਟੇ ਜਲ ਸਰੋਤ ਵਿਭਾਗ ''ਚ ਕਲਰਕ ਦੇ ਅਹੁਦੇ ''ਤੇ ਕੰਮ ਕਰਦਾ ਸੀ। ਉਸ ਦੀ ਲਾਸ਼ ਜਿੱਛੋ ਪਿੰਡ ਸਥਿਤ ਅੰਬ ਦੇ ਬਾਗ ਤੋਂ ਬਰਾਮਦ ਕੀਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ''ਚ ਵਿਨੋਦ ਦਾ ਗਲਾ ਦਬਾ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।