ਧਵਨ ਜ਼ੀਰੋ ''ਤੇ ਆਊਟ, ਜੰਮੂ-ਕਸ਼ਮੀਰ ਦੀ ਟੀਮ ਨੇ ਦਿੱਤਾ ਦਿੱਲੀ ਨੂੰ ਝਟਕਾ

11/14/2019 10:19:17 PM

ਸੂਰਤ- ਸ਼ਿਖਰ ਧਵਨ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਪਹਿਲੇ ਮੈਚ ਵਿਚ ਜ਼ੀਰੋ 'ਤੇ ਆਊਟ ਹੋ ਗਿਆ, ਜਿਸ ਨਾਲ ਦਿੱਲੀ ਨੂੰ ਜੰਮੂ-ਕਸ਼ਮੀਰ ਹੱਥੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੀ ਉਸਦੀ ਮੁਕਾਬਲੇ ਵਿਚ ਪਹਿਲੀ ਹਾਰ ਵੀ ਹੈ। ਦਿੱਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਨਿਤਿਸ਼ ਰਾਣਾ ਨੇ ਤੇਜ਼ੀ ਨਾਲ 30 ਗੇਂਦਾਂ 'ਤੇ 6 ਛੱਕਿਆਂ ਨਾਲ 55 ਦੌੜਾਂ ਬਣਾ ਕੇ ਦਿੱਲੀ ਨੂੰ 7 ਵਿਕਟਾਂ 'ਤੇ 165 ਦੌੜਾਂ ਬਣਾਉਣ ਵਿਚ ਮਦਦ ਕੀਤੀ।
ਜੰਮੂ-ਕਸ਼ਮੀਰ ਨੇ 15.5 ਓਵਰਾਂ ਵਿਚ 2 ਵਿਕਟਾਂ 'ਤੇ 166 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਸਾਲਮੀ ਬੱਲੇਬਾਜ਼ ਸ਼ੁਭਮ ਖਜੂਰੀਆ (22 ਗੇਂਦਾਂ 'ਚ 49 ਦੌੜਾਂ) ਤੇ ਜਤਿਨ ਵਾਧਵਾ (33 ਗੇਂਦ 'ਚ 48 ਦੌੜਾਂ) ਨੇ ਤੇਜ਼ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਮੰਜੂਰ ਡਾਰ ਨੇ 24 ਗੇਂਦਾਂ 'ਚ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦਿੱਲੀ ਦੀ ਇਹ ਪਹਿਲੀ ਹਾਰ ਹੈ ਤੇ ਜੰਮੂ-ਕਸ਼ਮੀਰ ਦੀ ਪਹਿਲੀ ਜਿੱਤ ਹੈ।

Gurdeep Singh

This news is Content Editor Gurdeep Singh