ਜੈਮੀ ਹੈਂਪਟਨ ਨੇ 30 ਸਾਲ ਦੀ ਉਮਰ ’ਚ ਪੇਸ਼ੇਵਰ ਟੈਨਿਸ ਨੂੰ ਕਿਹਾ ਅਲਵਿਦਾ

05/23/2020 4:06:57 PM

ਸਪੋਰਟਸ ਡੈਸਕ— ਸਾਬਕਾ ਵਰਲਡ ਨੰਬਰ-24 ਖਿਡਾਰੀ ਜੈਮੀ ਹੈਂਪਟਨ ਨੇ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। 30 ਸਾਲ ਦੀ ਇਸ ਮਹਿਲਾ ਖਿਡਾਰੀ ਨੇ 5 ਆਈ. ਟੀ. ਐੱਫ. ਖਿਤਾਬ ਜਿੱਤੇ ਹਨ। ਉਹ ਬੀਤੇ 5 ਸਾਲਾਂ ਤੋਂ ਸੱਟਾਂ ਨਾਲ ਜੂਝ ਰਹੀ ਸੀ। 2014 ਅਤੇ 2015 ’ਚ 18 ਮਹੀਨਿਆਂ ਦੇ ਦੌਰਾਨ ਉਨ੍ਹਾਂ ਨੇ 6 ਸਰਜਰੀਆਂ ਕਰਾਈਆਂ ਸਨ ਜਿਨਾਂ ’ਚੋਂ ਦੋ ਹਿੱਪ ਸਰਜਰੀਆਂ ਵੀ ਹਨ।

ਹੈਂਪਟਨ ਨੇ ਟਵਿਟਰ ’ਤੇ ਇਕ ਭਾਵੁਕ ਪੋਸਟ ’ਚ ਲਿਖਿਆ, ਮੈਂ ਇਹ ਕਾਫ਼ੀ ਲੰਬੇ ਸਮੇਂ ਤੋਂ ਸੋਚ ਰਹੀ ਸੀ। ਜਿਨ੍ਹਾਂ ਲੋਕਾਂ ਨੇ ਮੇਰੇ ਟੈਨਿਸ ਕਰੀਅਰ ਨੂੰ ਫਾਲੋਅ ਕੀਤਾ ਹੈ ਉਹ ਜਾਣਦੇ ਹਨ ਕਿ ਮੈਂ ਬੀਤੇ ਕੁਝ ਸਾਲਾਂ ’ਚ ਕਿੰਨੀਆਂ ਸਰਜਰੀਆਂ ਕਰਵਾਈਆਂ ਹਨ। ਬਦਕਿਸਮਤੀ ਉਹ ਇੰਨੀ ਸਫਲ ਨਹੀਂ ਰਹੀਆਂ ਕਿ ਮੈਂ ਟੈਨਿਸ ’ਚ ਵਾਪਸੀ ਕਰ ਸਕਾਂ।ਉਨ੍ਹਾਂ ਨੇ ਕਿਹਾ, ਇਸ ਸਚਾਈ ਨੂੰ ਮੰਨਣਾ ਇਸ ਤੋਂ ਜ਼ਿਆਦਾ ਨਿਰਾਸ਼ਾਜਨਕ ਨਹੀਂ ਹੋ ਸਕਦਾ, ਟੈਨਿਸ ਮੇਰਾ ਪਹਿਲਾ ਪਿਆਰ ਰਿਹਾ ਹੈ, ਹਾਲਾਂਕਿ ਮੈਨੂੰ ਨਹੀਂ ਖੇਡੇ ਹੋਏ ਲੰਬਾ ਸਮਾਂ ਹੋ ਗਿਆ ਹੈ ਪਰ ਆਧਿਕਾਰਤ ਤੌਰ ’ਤੇ ਅਲਵਿਦਾ ਕਹਿਣਾ ਕਾਫ਼ੀ ਦੁੱਖਦਾਈ ਹੈ। ਉਨ੍ਹਾਂ ਨੇ ਆਪਣਾ ਆਖਰੀ ਮੈਚ ਜੁਲਾਈ 2013 ’ਚ ਖੇਡਿਆ ਸੀ ਅਤੇ ਉਦੋਂ ਤੋਂ ਉਹ ਲਗਾਤਾਰ ਸੱਟਾਂ ਤੋਂ ਜੂਝ ਰਹੀ ਸੀ।

ਉਨ੍ਹਾਂ ਨੇ ਅੱਗੇ ਲਿਖਿਆ, ਵੱਡੇ ਪੱਧਰ ’ਤੇ ਕ੍ਰਿਕਟ ਖੇਡਣਾ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ ਪਰ ਇਹ ਮੇਰੇ ਪਰਿਵਾਰ, ਦੋਸਤਾਂ, ਅਧਿਆਪਕਾਂ, ਸਪਾਂਸਰ ਅਤੇ ਪ੍ਰਸ਼ੰਸਕਾਂ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ। ਹੈਂਪਟਨ ਨੇ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਅਗਲੇ ਪੜਾਉ ’ਤੇ ਕੰਮ ਕਰ ਰਹੀ ਹੈ ਜੋ ਹੈ ਇਕ ਕਾਲਜ ਦੀ ਸ਼ੁਰੂਆਤ ਕਰਨਾ।

Davinder Singh

This news is Content Editor Davinder Singh