ਜੇਮਸ ਫੋਸਟਰ ਕੇ. ਕੇ. ਆਰ. ਦਾ ਫੀਲਡਿੰਗ ਕੋਚ ਬਣਿਆ

02/10/2020 11:20:05 PM

ਕੋਲਕਾਤਾ- ਇੰਗਲੈਂਡ ਦੇ ਸਾਬਕਾ ਖਿਡਾਰੀ ਜੇਮਸ ਫੋਸਟਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਟੀਮ ਕੋਲਕਾਤਾ ਨਾਈਟ ਰਾਈਡਰ (ਕੇ. ਕੇ. ਆਰ.) ਦਾ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ। ਫੋਸਟਰ ਅਸਾਮ ਦੇ ਸਾਬਕਾ ਕ੍ਰਿਕਟਰ ਸ਼ੁਭਾਦੀਪ ਘੋਸ ਦੀ ਜਗ੍ਹਾ ਫੀਲਡਿੰਗ ਕੋਚ ਬਣਾਇਆ ਗਿਆ ਹੈ। ਕੇ. ਕੇ. ਆਰ. ਨੇ ਇਸ ਤੋਂ ਪਹਿਲਾਂ ਜੈਕ ਕੈਲਿਸ ਦੀ ਜਗ੍ਹਾ ਨਿਊਜ਼ੀਲੈਂਡ ਦੇ ਖਿਡਾਰੀ ਬ੍ਰੈਂਡਨ ਮੈਕਕੁਲਮ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਇੰਗਲੈਂਡ ਦੇ ਸਾਬਕਾ ਖਿਡਾਰੀ ਨੇ 7 ਟੈਸਟ, 11 ਵਨ ਡੇ ਅਤੇ 5 ਟੀ-20 ਮੁਕਾਬਲੇ ਖੇਡੇ ਹਨ।
ਉਸ ਨੇ 2018 ਵਿਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਆਸਟਰੇਲੀਆ ਦੇ ਬਿੱਗ ਬੈਸ਼ ਲੀਗ ਦੀ ਟੀਮ ਸਿਡਨੀ ਥੰਡਰ ਦੇ ਨਾਲ ਵੀ ਸ਼ਾਮਲ ਰਹੇ ਹਨ। 2 ਬਾਰ ਦੀ ਆਈ. ਪੀ. ਐੱਲ. ਜੇਤੂ ਕੇ. ਕੇ. ਆਰ. ਦੀ ਟੀਮ ਦੀ ਅਗਵਾਈ 29 ਮਾਰਚ ਤੋਂ ਸ਼ੁਰੂ ਹੋ ਰਹੇ 2020 ਸੈਸ਼ਨ 'ਚ ਦਿਨੇਸ਼ ਕਾਰਤਿਕ ਕਰੇਗਾ।


Gurdeep Singh

Content Editor

Related News