ਆਇਰਲੈਂਡ ਖਿਲਾਫ ਟੈਸਟ ਮੈਚ ਤੋਂ ਪਹਿਲਾਂ ਹੀ ਜੇਮਸ ਐਂਡਰਸਨ ਹੋਏ ਬਾਹਰ

07/23/2019 3:54:35 PM

ਸਪੋਰਟਸ ਡੈਸਕ—ਆਇਰਲੈਂਡ ਦੇ ਖਿਲਾਫ ਇਕੋ ਇਕ ਟੈਸਟ ਮੈਚ ਤੋਂ ਪਹਿਲਾਂ ਮੇਜਬਾਨ ਇੰਗਲੈਂਡ ਦੀ ਟੀਮ ਨੂੰ ਇਕ ਬਹੁਤ ਹੀ ਵੱਡਾ ਝਟਕਾ ਲਗਾ ਹੈ। ਦਰਅਸਲ ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਜੇਮਸ  ਐਂਡਰਸਨ ਜ਼ਖਮੀ ਹੋਣ ਦੇ ਚੱਲਦੇ ਬਾਹਰ ਹੋ ਗਏ ਹਨ। ਜੇਮਸ ਐਂਡਰਸਨ ਨੂੰ ਹਾਲ 'ਚ ਹੀ ਕਾਊਂਟੀ ਦੇ ਦੌਰਾਨ ਪਿੰਡਲੀ ਦੇ ਚੱਟ ਲੱਗੀ ਸੀ। 2 ਜੁਲਾਈ ਨੂੰ ਡਰਹਮ ਦੇ ਖਿਲਾਫ ਆਪਣੇ ਕਾਊਂਟੀ ਲੈਂਕੱਸ਼ਰ ਲਈ ਖੇਡਦੇ ਹੋਏ ਐਂਡਰਸਨ ਆਪਣੇ ਸੱਜੇ ਪੈਰ 'ਚ ਲੱਗੀ ਸੱਟ ਤੋਂ ਉੱਬਰਨ 'ਚ ਨਾਕਾਮ ਰਹੇ ਹਨ। ਆਸਟਰੇਲੀਆ ਦੇ ਖਿਲਾਫ ਖੇਡੀ ਜਾਣ ਵਾਲੀ ਏਸ਼ੇਜ ਸੀਰੀਜ਼ ਤੋਂ ਪਹਿਲਾਂ ਆਇਰਲੈਂਡ ਦੇ ਖਿਲਾਫ ਟੈਸਟ ਮੈਚ ਨੂੰ ਟੀਮ ਦੇ ਖਿਡਾਰੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਅਹਿਮ ਸੀਰੀਜ ਤੋਂ ਪਹਿਲਾਂ ਟੀਮ ਆਪਣੀ ਤਿਆਰੀ ਨੂੰ ਪੁਖਤਾ ਕਰਨ ਆਇਰਲੈਂਡ ਦੇ ਖਿਲਾਫ ਬੁੱਧਵਾਰ ਨੂੰ ਇਸ ਮੈਚ 'ਚ ਉਤਰੇਗੀ। 

ਸੋਮਵਾਰ ਨੂੰ ਇੰਗਲਿਸ਼ ਕ੍ਰਿਕਟ ਟੀਮ ਦੇ ਟ੍ਰੇਨਿੰਗ ਸੈਸ਼ਨ 'ਚ ਐਂਡਰਸਨ ਨੇ ਭਾਗ ਲਿਆ ਜਿਸ ਦੇ ਬਾਅਦ ਉਨ੍ਹਾਂ ਦੇ ਆਇਰਲੈਂਡ ਟੈਸਟ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ।  ਇੰਗਲਿਸ਼ ਕ੍ਰਿਕਟ ਬੋਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਐਂਡਰਸਨ ਦੇ ਸੱਟ 'ਤੇ ਕਿਹਾ, ਏਸ਼ੇਜ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਸੱਟ 'ਤੇ ਧਿਆਨ ਰੱਖਿਆ ਜਾ ਰਿਹਾ ਹੈ।”

ਐਂਡਰਸਨ ਨੂੰ ਉਂਮੀਦ ਹੈ ਕਿ ਉਹ ਘਰੇਲੂ ਏਸ਼ੇਜ ਸੀਰੀਜ਼ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਕਾਊਂਟੀ ਕ੍ਰਿਕਟ ਖੇਡਦੇ ਹੋਏ ਐਂਡਰਸਨ ਦੇ ਪੈਰ 'ਚ ਗਰੇਡ ਏ ਇੰਜਰੀ ਹੋਈ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਬੀ. ਬੀ. ਸੀ. ਤੋਂ ਗੱਲਬਾਤ 'ਚ ਕਿਹਾ ਸੀ, ਫਿਲਹਾਲ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਕਮਾਤਰ ਟੈਸਟ ਮੈਚ ਲਾਰਡਸ  ਦੇ ਮੈਦਾਨ 'ਤੇ ਖੇਡਿਆ ਜਾਵੇਗਾ।