ਜੈਪੁਰ ਨੇ ਯੂ ਮੁੰਬਾ ਨੂੰ 42-23 ਨਾਲ ਹਰਾਇਆ

07/23/2019 1:18:34 AM

ਹੈਦਰਾਬਾਦ— ਜੈਪੁਰ ਪਿੰਕ ਪੈਂਥਰਸ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਯੂ ਮੁੰਬਾ ਨੂੰ ਸੱਤਵੇਂ ਪ੍ਰੋ ਕਬੱਡੀ ਲੀਗ ਦੇ ਤੀਜੇ ਦਿਨ ਸੋਮਵਾਰ ਨੂੰ ਇੱਥੇ 42-23 ਨਾਲ ਹਰਾਇਆ। ਜੈਪੁਰ ਦੇ ਰੇਡਰਸ ਸ਼ਾਨਦਾਰ ਫਾਰਮ 'ਚ ਸੀ ਤੇ ਉਨ੍ਹਾਂ ਨੇ ਨਿਯਮਿਤ ਅੰਤਰਾਲ 'ਚ ਅੰਕ ਬਣਾਏ। ਦੀਪਕ ਹੁੱਡਾ ਨੇ ਜੈਪੁਰ ਵਲੋਂ 10 ਅੰਕ ਬਣਾਏ ਜਦਕਿ ਦੀਪਕ ਨਰਵਾਲ (ਛੇ ਅੰਕ) ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਹੁੱਡਾ ਨੇ ਸ਼ਾਨਦਾਰ ਖੇਡ ਦਿਖਾਇਆ। ਯੂ ਮੁੰਬਾ ਦੀ ਹਾਰ ਦਾ ਕਾਰਨ ਉਸਦੇ ਖਿਡਾਰੀਆਂ ਦਾ ਖਰਾਬ ਪ੍ਰਦਰਸ਼ਨ ਰਿਹਾ। ਉਸਦੇ ਟੈਕਲ ਨਾਲ ਕੇਵਲ ਪੰਜ ਅੰਕ ਹੀ ਬਣਾਏ।

Gurdeep Singh

This news is Content Editor Gurdeep Singh