ਜੈਪੁਰ ਨੇ ਯੂ ਮੁੰਬਾ ਨੂੰ ਹਰਾ ਕੇ ਚੌਥੀ ਜਿੱਤ ਦਰਜ ਕੀਤੀ

08/26/2017 8:56:47 AM

ਮੁੰਬਈ— ਜੈਪੁਰ ਪਿੰਕ ਪੈਂਥਰਜ਼ ਨੇ ਸ਼ੁੱਕਰਵਾਰ ਨੂੰ ਇੱਥੇ ਯੂ ਮੁੰਬਾ ਨੂੰ 39-36 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਮੌਜੂਦਾ ਸੈਸ਼ਨ 'ਚ ਚੌਥੀ ਜਿੱਤ ਦਰਜ ਕੀਤੀ ਹੈ। ਜੈਪੁਰ ਦੀ ਟੀਮ ਵੱਲੋਂ ਜਸਵੀਰ ਸਿੰਘ ਨੇ 10 ਜਦਕਿ ਪਵਨ ਕੁਮਾਰ ਨੇ 9 ਅੰਕ ਜੁਟਾ ਕੇ ਆਪਣੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਨਾਲ ਜੈਪੁਰ ਦੀ ਟੀਮ ਦੇ 6 ਮੈਚਾਂ 'ਚ 22 ਅੰਕ ਹੋ ਗਏ ਹਨ। ਸੈਸ਼ਨ ਦੀ ਚੌਥੀ ਹਾਰ ਦੇ ਬਾਅਦ ਯੂ ਮੁੰਬਾ ਦੀ ਟੀਮ ਦੇ 7 ਮੈਚਾਂ 'ਚ 17 ਅੰਕ ਹਨ।