ਜਗਦੀਸ਼ ਟਾਈਟਲਰ ਨੂੰ ਲੱਗਾ ਝਟਕਾ, ਜੇ.ਐੱਫ.ਆਈ. ਵੋਟਰਾਂ ਦੀ ਸੂਚੀ ਤੋਂ ਨਾਂ ਕਟਿਆ

02/15/2018 12:50:06 PM

ਨਵੀਂ ਦਿੱਲੀ, (ਬਿਊਰੋ)— ਦਿੱਲੀ ਜੂਡੋ ਪਰਿਸ਼ਦ ਦੇ ਪ੍ਰਧਾਨ ਜਗਦੀਸ਼ ਟਾਈਟਲਰ ਦਾ ਨਾਂ ਭਾਰਤੀ ਜੂਡੋ ਮਹਾਸੰਘ ਦੇ ਵੋਟਰਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਦਿੱਲੀ ਹਾਈ ਕੋਰਟ ਵੱਲੋਂ ਨਿਯੁਕਤ ਚੋਣ ਅਧਿਕਾਰੀ ਡਾ. ਨਿਵੇਦਿਤਾ ਪੀ. ਹਰਨ ਨੇ ਭਾਰਤੀ ਜੁਡੋ ਮਹਾਸੰਘ (ਜੇ.ਐੱਫ.ਆਈ.) 'ਚ ਸਾਫ-ਸੁਥਰੀਆਂ ਅਤੇ ਸੁਤੰਤਰ ਚੋਣਾਂ ਕਰਾਉਣ ਲਈ ਇਹ ਫੈਸਲਾ ਕੀਤਾ ਹੈ।

ਟਾਈਟਲਰ ਤੋਂ ਇਲਾਵਾ ਦਿੱਲੀ ਜੂਡੋ ਪਰਿਸ਼ਦ ਦੇ ਜਨਰਲ ਸਕੱਤਰ ਰਵੀ ਵਰਮਾ ਨੂੰ ਅਵੈਧ ਐਲਾਨਿਆ ਗਿਆ ਹੈ ਜਿਸ ਨਾਲ ਦੋਹਾਂ ਦਾ ਨਾਂ ਦਿੱਲੀ ਜੂਡੋ ਪਰਿਸ਼ਦ ਦੇ ਪ੍ਰਤੀਨਿਧੀ ਦੇ ਰੂਪ 'ਚ ਜੇ.ਐੱਫ.ਆਈ. ਦੀ ਵੋਟਰ ਸੂਚੀ ਤੋਂ ਹਟਾ ਲਿਆ ਗਿਆ ਹੈ। ਦਿੱਲੀ ਹਾਈ ਕੋਰਟ ਨੇ ਵਰਿੰਦਰ ਵਸ਼ਿਸ਼ਠ ਦੀ ਪਟੀਸ਼ਨ 'ਤੇ ਚੋਣ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਕਿ ਉਹ ਜੇ.ਐੱਫ.ਆਈ. ਦੀ ਚੋਣ ਖੇਡ ਮੰਤਰਾਲਾ ਦੀ ਰਾਸ਼ਟਰੀ ਖੇਡ ਜ਼ਾਬਤੇ ਦੇ ਮੁਤਾਬਕ ਕਰਾਉਣ।